ਸ਼੍ਰੀ ਅਮਰਨਾਥ ਯਾਤਰਾ ਮੁੜ ਬਹਾਲ, 999 ਤੀਰਥ ਯਾਤਰੀਆਂ ਦਾ ਜੱਥਾ ਰਵਾਨਾ

ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਰਾਮਬਨ ਜ਼ਿਲੇ ਦੇ ਮਾਰੋਗ ਵਿਚ ਸੜਕ ਤੋਂ ਮਲਬਾ ਹਟਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਜੰਮੂ ਸਥਿਤ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਸ਼੍ਰੀ ਅਮਰਨਾਥ ਯਾਤਰੀਆਂ ਦਾ ਜੱਥਾ ਪਹਿਲਗਾਮ ਅਤੇ ਬਾਲਟਾਲ ਆਧਾਰ ਕੈਂਪਾਂ ਲਈ ਰਵਾਨਾ ਕੀਤਾ ਗਿਆ। ਇਕ ਦਿਨ ਬਾਅਦ ਬਹਾਲ ਹੋਈ ਅਮਰਨਾਥ ਯਾਤਰਾ ਵਿਚ ਜੰਮੂ ਤੋਂ 999 ਤੀਰਥ ਯਾਤਰੀ ਸਖਤ ਸੁਰੱਖਿਆ ਵਿਵਸਥਾ ਵਿਚ ਰਵਾਨਾ ਕੀਤੇ ਗਏ ਹਨ।


ਸ਼੍ਰੀ ਅਮਰਨਾਥ ਯਾਤਰਾ ਦੇ 37ਵੇਂ ਜੱਥੇ ਵਿਚ 783 ਮਰਦ, 162 ਔਰਤਾਂ, 34 ਸਾਧੂ ਅਤੇ 20 ਸਾਧਵੀਆਂ ਰਵਾਨਾ ਹੋਈਆਂ ਹਨ। ਜ਼ਿਕਰਯੋਗ ਹੈ ਕਿ ਇਕ ਜੁਲਾਈ ਤੋਂ ਸ਼ੁਰੂ ਹੋਈ ਸ਼੍ਰੀ ਅਮਰਨਾਥ ਯਾਤਰਾ ਵਿਚ ਹੁਣ ਤੱਕ 4.32 ਲੱਖ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਬਾਰ ਵਿਚ ਹਾਜ਼ਰੀ ਲਗਾ ਚੁੱਕੇ ਹਨ।

Leave a Reply

Your email address will not be published. Required fields are marked *