ਸਾਲ 2035 ਤੱਕ ਭਾਰਤ ’ਚ 42.5 ਕਰੋੜ ਹਵਾਈ ਮੁਸਾਫਰ ਹੋਣਗੇ : ਸਿੰਧੀਆ

ਸਿਵਲ ਏਵੀਏਸ਼ਨ ਮਨਿਸਟਰ ਜੋਤੀਰਾਦਿੱਤਯ ਸਿੰਧੀਆ ਨੇ ਕਿਹਾ ਹੈ ਕਿ ਭਾਰਤ ’ਚ 2035 ਤੱਕ ਮੌਜੂਦਾ 14.5 ਕਰੋੜ ਦੇ ਪੱਧਰ ਤੋਂ ਵਧ ਕੇ 42.5 ਕਰੋੜ ਹਵਾਈ ਮੁਸਾਫਰ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਖੇਤਰੀ ਹਵਾਈ ਸੰਪਰਕ ਨੇ ਸ਼ਹਿਰੀ ਹਵਾਬਾਜ਼ੀ ਲੋਕਤੰਤਰੀਕਰਨ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਦੀ ਵਿਕਾਸ ਸਮਰੱਥਾ ’ਤੇ ਚਾਨਣਾ ਪਾਇਆ ਅਤੇ ਇੰਟਰਨੈਸ਼ਨਲ ਏਵੀਏਸ਼ਨ ਖੇਤਰ ਨੂੰ ‘ਭਾਰਤ ਵੱਲ ਦੇਖਣ’ ਦੀ ਅਪੀਲ ਕੀਤੀ। ਉਹ ਉਦਯੋਗ ਮੰਡਲ ਸੀ. ਆਈ. ਆਈ. ਵਲੋਂ ਗਵਾਲੀਅਰ ਵਿਚ ਆਯੋਜਿਤ ਕੌਮਾਂਤਰੀ ਏਅਰੋਸਪੇਸ ਸੰਮੇਲਨ ’ਚ ਬੋਲ ਰਹੇ ਸਨ। ਉਨ੍ਹਾਂ ਦੇ ਮੁਤਾਬਕ ਦੇਸ਼ ’ਚ ਮੌਜੂਦਾ 14.5 ਕਰੋੜ ਮੁਸਾਫਰਾਂ ਤੋਂ 2035 ਤੱਕ 42.5 ਕਰੋੜ ਹਵਾਈ ਮੁਸਾਫਰ ਹੋਣ ਦੀ ਉਮੀਦ ਹੈ।

ਅਧਿਕਾਰਕ ਅੰਕੜਿਆਂ ਮੁਤਾਬਕ ਜੁਲਾਈ ’ਚ ਘਰੇਲੂ ਹਵਾਈ ਆਵਾਜਾਈ ਇਕ ਸਾਲ ਪਹਿਲਾਂ ਦੀ ਮਿਆਦ ਦੀ ਤੁਲਨਾ ਵਿਚ 25 ਫੀਸਦੀ ਵਧ ਕੇ 1.21 ਕਰੋੜ ਮੁਸਾਫਰ ਹੋ ਗਿਆ। ਸਿੰਧੀਆ ਨੇ ਕਿਹਾ ਕਿ ਸ਼ਹਿਰੀ ਹਵਾਬਾਜੀ਼ ਖੇਤਰ ਨੂੰ ਇਕ ਸੇਵਾ ਦੇ ਨਾਲ-ਨਾਲ ਇਕ ਉਤਪਾਦ ਵਜੋਂ ਵਿਕਸਿਤ ਕਰਨਾ ‘ਲਾਜ਼ਮੀ’ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਏਅਰੋਸਪੇਸ ਨਾਲ ਜੁੜੀਆਂ ਕੰਪਨੀਆਂ ਲਈ ਭਾਰਤ ਵਿਚ ਕੁਦ ਨੂੰ ਸਥਾਪਿਤ ਕਰਨ ਦਾ ਸਮਾਂ ਆ ਗਿਆ ਹੈ। ਸੰਮੇਲਨ ਦਾ ਵਿਸ਼ਾ ‘ਇਨਕਲੂਸਿਵ ਗਲੋਬਲ ਵੈਲਿਊ ਚੇਨ ਵੱਲ ਵਧਣਾ’ ਹੈ।

Leave a Reply

Your email address will not be published. Required fields are marked *