ਸਿੰਗਾਪੁਰ ਚ ਸਿੱਖਾਂ ਦੇ ਹਜ਼ਾਰਾਂ ਬੁੱਤ

ਕਿ ਤੁਸੀਂ ਜਾਣਦੇ ਹੋ ਕਿ ਸਿੰਗਪੁਰ ਦੇ ਕਬਰਿਸਤਾਨ ਵਿਚ ਸਿੱਖਾਂ ਦੇ ਬੁੱਤ ਲੱਗੇ ਹੋਏ ਨੇ। ਉਹ ਵੀ ਕੋਈ ਇੱਕ ਅੱਧਾ ਬੁੱਤ ਨਹੀਂ ਲਗਭਗ ਤਿੰਨ ਹਜ਼ਾਰ ਬੁੱਤ, ਇਹ ਚੀਜ ਹੁਣ ਜੇ ਪੰਜਾਬ ‘ਚ ਹੋਵੇ ਤਾਂ ਮੰਨਣ ‘ਚ ਆਉਂਦੀ ਆ। ਪੰਜਾਬ ਤੋਂ ਬਾਹਰ ਦੇ ਸੂਬਿਆ ਹ੍ਹੋਵੇ ਚਲੋ ਫਿਰ ਵੀ ਮੰਨ ਲਈਏ। ਸਿੱਖਾਂ ਦੇ ਪੁੱਤ ਚੀਨੀ ਲੋਕਾਂ ਦੀਆਂ ਕਬਰਾਂ ਤੇ ਉਹ ਵੀ ਸਿੰਘਾਪੁਰ ਮੁਲਕ ਚ ਹੁਣ ਇਹਦੇ ਪਿੱਛੇ ਦਾ ਇਤਿਹਾਸ ਪੁਰਾਣੀ ਗੱਲ ਨਹੀਂ ਹੈ ਲਗਭਗ 100 ਡੇਢ ਸੌ ਸਾਲ ਪੁਰਾਣਾ ਇਤਿਹਾਸ। ਇਸ ਵੀਡੀਓ ਦੇ ਲਾਸ੍ਟ ਚ ਤੁਹਾਨੂੰ ਇੱਕ ਐਸੀ ਘਟਨਾ ਵੀ ਦੱਸਾਂਗੇ ਇੱਕ ਜਵਾਨ ਕੁੜੀ ਜਿਸ ਦੀ ਕਬਰ ਤੇ ਸਿੱਖਾਂ ਦੇ ਬੁੱਤ ਲੱਗੇ ਹੋਏ ਸੀ।

ਜਦੋਂ ਉਸ ਕੁੜੀ ਦੇ ਕਾਤਲ ਉਸ ਦੀ ਕਬਰ ਪੱਟਣ ਆਉਂਦੇ ਨੇ ਤਾਂ ਉਨ੍ਹਾਂ ਨਾਲ ਕੀ ਵਾਪਰਿਆ ਕਿਉਂ ਚੀਨੀ ਲੋਕਾਂ ਨੇ ਆਪਣੀਆਂ ਕਬਰਾਂ ਤੇ ਲਗਵਾਏ ਸਿੱਖਾਂ ਦੇ ਬੁੱਤ ਅੱਜ ਤੁਹਾਨੂੰ ਦੱਸਾਂਗੇ ਸਿੱਖਾਂ ਦੀ ਇਮਾਨਦਾਰੀ ਜਸਬੇ ਤੇ ਬਹਾਦਰੀ ਦਾ ਉਹ ਇਤਿਹਾਸ ਜੋ ਸੁਣ ਕੇ ਤੁਹਾਡੇ ਲੂ ਕੰਢੇ ਖੜੇ ਹੋ ਜਾਣਗੇ।ਹੁਣ ਸਾਰਾ ਇਤਿਹਾਸ ਜਾਨਣਾ ਤੋਂ ਪਹਿਲਾਂ ਆਪਾਂ ਨੂੰ ਉਹ ਜਗ੍ਹਾ ਬਾਰੇ ਜਾਣਨਾ ਜਰੂਰੀ ਆ ਜਿੱਥੇ ਸਿੱਖਾਂ ਦੇ ਇਹ ਬੁੱਤ ਲੱਗੇ ਹੋਏ ਨੇ। ਅਸਲ ਚ ਇਹ ਸਿੰਗਾਪੁਰ ਵਿਚ ਇਕ ਬੂਕੇਟ ਬ੍ਰਾਊਨ ਨਾਂ ਦੀ ਸਮਿਟ੍ਰੀ ਹੈ। ਯਾਨੀ ਕੇ ਕਬਰਿਸਤਾਨ। ਛੋਮੋਟੀ ਜਗ੍ਹਾ ਨਹੀਂ ਹੈ ਲਗਪਗ 210 ਏਕੜ ‘ਚ ਬਣਿਆ ਹੋਇਆ ਕਬਰਿਸਤਾਨ ਹੈ, ਜਿੱਥੇ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਦਫਨ ਕੀਤਾ ਹੋਇਆ ਹੈ। ਔਰ 1 ਲੱਖ ਲੋਕਾਂ ਚੋਂ ਹਜ਼ਾਰਾਂ

ਚੀਨੀ ਲੋਕਾਂ ਦੀਆਂ ਕਬਰਾਂ ਤੇ ਲਗਭਗ ਤਿੰਨ ਹਜਾਰ ਸਿੱਖਾਂ ਦੇ ਬੁੱਤ ਨੇ। ਔਰ ਇਹ ਚੀਨੀ ਲੋਕ ਵੀ ਜਿਨ੍ਹਾਂ ਦੀਆਂ ਕਬਰਾਂ ਤੇ ਸਿੱਖਾਂ ਦੇ ਬੁੱਤ ਨੇ ਇਹ ਕੋਈ ਆਮ ਲੋਕ ਨਹੀਂ ਸਨ। ਇਹ ਕੋਈ ਆਮ ਲੋਕ ਨਹੀਂ ਸਨ। 19ਵੀਂ ਸਦੀ ਦੇ ਚਾਈਨਾ ਦੇ ਸਭ ਤੋਂ ਤਾਕਤਵਰ ਤੇ ਸਭ ਤੋਂ ਅਮੀਰ ਲੋਕ ਹਨ। ਹੁਣ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਚਾਈਨਾ ਦੇ ਲੋਕ ਸਿੱਖਾਂ ਬਾਰੇ ਕਿਵੇਂ ਜਾਣਦੇ ਸਨ ਜਾਂ ਸਿੱਖਾਂ ਨੂੰ ਕਿਵੇਂ ਮਿਲੇ। ਇੱਕ ਚੀਜ਼ ਆਪਾਂ ਨੂੰ ਸਭ ਨੂੰ ਪਤਾ ਕਿ ਵਰਡ ਵਾਰ ਵਨ ਤੇ ਵਰਡ ਵਰ ਟੂ ਯਾਨੀ ਕਿ ਦੋਨੋ ਵਿਸ਼ਾਂ ਯੁਧਾਂ ਚ ਸਿੱਖਾਂ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਤੇ ਇਹਨਾਂ ਜੰਗਾਂ ‘ਚ ਹਿੱਸਾ ਲਿਆ। ਹੁਣ ਇਹ ਇਤਿਹਾਸ ਵੀ ਉਹ ਵਿਸ਼ਵ ਯੁੱਧ ਦੇ ਵੇਲੇ ਦਾ। ਬਰਤਾਨੀਆ ਹਕੂਮਤ ਵਾਲੇ ਸਿੱਖਾਂ ਨੂੰ ਪੰਜਾਬ ਤੋਂ ਇਹ

ਵਿਸ਼ਵ ਯੁੱਧਾਂ ‘ਚ ਹਿੱਸਾ ਲੈਣ ਲਈ ਅੱਡ-ਅੱਡ ਮੁਲਕਾ ਵਿੱਚ ਲੈਕੇ ਜਾਂਦੇ ਨੇ, ਜਿੰਨਾਂ ਚੋਂ ਬਹੁਤ ਸਾਰੇ ਸਿੱਖਾਂ ਨੂੰ ਲਿਜਾਇਆ ਜਾਂਦਾ ਚਾਈਨਾ ਅਤੇ ਸਿੰਗਾਪੁਰ। ਚਾਈਨਾ ਦੇ ਸ਼ੰਘਾਈ ਚ ਬਹੁਤ ਸਾਰੇ ਸਿੱਖਾਂ ਨੂੰ ਲੈ ਕੇ ਜਾਇਆ ਗਿਆ ਸੀ। ਸ਼ੰਘਾਈ ਦੀਆਂ ਸੜਕਾਂ ਤੇ ਉਹਨਾਂ ਦਿਨਾਂ ਚ ਉੱਚੇ ਲੰਮੇ ਕੱਦਾਂ ਵਾਲੇ ਤੇ ਰੋਬਦਾਰ ਚਿਹਰਿਆਂ ਵਾਲੇ ਸਿੱਖ ਆਮ ਦੇਖਣ ਨੂੰ ਮਿਲ ਜਾਇਆ ਕਰਦੇ ਸੀ, ਚਾਈਨਾ ਦੀ ਪੁਲਿਸ ਜ਼ਿਆਦਾਤਰ ਰਿਸ਼ਵਤ ਲੈਣ ਲਈ ਬਦਨਾਮ ਸੀ। ਪਰ ਸਿੱਖ ਪੁਲਿਸ ਵਾਲੇ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਤੇ ਬਹਾਦਰੀ ਨਾਲ ਜਾਣੇ ਜਾਂਦੇ ਸਨ ਤੇ ਕਿਸੇ ਨਾਲ ਵੀ ਕੋਈ ਬਦਤਮੀਜ਼ੀ ਨਹੀਂ ਕਰਦੇ ਸਨ। ਇਸੇ ਤਰੀਕੇ ਨਾਲ ਇਹ ਹੌਲੀ-ਹੌਲੀ ਉਹ ਚਾਈਨੀ ਲੋਕਲ ਲੋਕਾਂ ਦੇ ਦਿਲਾਂ ਬਣਾਉਣ ਲੱਗ ਗਏ।
ਸਿੱਖਾਂ ਨੇ ਬਰਤਾਨੀਆ ਵਾਲਿਆਂ ਦੀ ਪੂਰੀ ਵਫ਼ਾਦਾਰੀ ਨਾਲ ਨੌਕਰੀ ਕੀਤੀ। ਪਰ ਜਦੋਂ ਸਿਖਾਂ ਨੂੰ ਉਹਨਾਂ ਦੀ ਕੂਟਨੀਤੀ ਦਾ ਪਤਾ ਲੱਗਦਾ ਗਿਆ ਤਾਂ ਇਹ ਹੌਲੀ-ਹੌਲੀ ਪਿੱਛੇ ਹਟ ਗਏ ਹੁਣ ਜਦੋਂ ਵਿਸ਼ਵ ਯੁੱਧ ਖਤਮ ਹੋਏ ਤਾਂ ਇਹ ਪੰਜਾਬ ਨਹੀਂ ਗਏ ਜਾਂ ਕਹਿ ਲਓ ਪੰਜਾਬ ਜਾਣਦਾ ਕੋਈ ਰਸਤਾ ਕਰ ਮਿਲਿਆ ਤਾਂ ਓਥੇ ਹੀ ਰੁਕ ਗਏ। ਲੋਕਲ ਲੋਕਾਂ ਨੇ ਇਹਨਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਕਿਉਂਕਿ ਉਹ ਇਨ੍ਹਾਂ ਦੀਆਂ ਇਮਾਨਦਾਰੀ ਇਹਨਾਂ ਦੀ ਬਹਾਦਰੀ ਤੋਂ ਬਹੁਤ

ਜ਼ਿਆਦਾ ਹੋਏ ਸਨ। ਸਿੱਖਾਂ ਨੂੰ ਬਰਤਾਨੀਆ ਬਾਲੇ ਲੈਕੇ ਹੀ ਤਾਂ ਗਏ ਸਨ ਕਿਉਂਕਿ ਸਿੱਖ ਬਹੁਤ ਉੱਚੇ ਲੰਮੇ ਤੇ ਬਹੁਤ ਤਕੜੇ ਸ਼ਰੀਰਾਂ ਵਾਲੇ ਸਨ, ਕਿ ਇੱਡੇ ਇੱਡੇ ਤਕੜੇ ਲੋਕਾਂ ਨੂੰ ਦੇਖ ਕੇ ਚਾਈਨਾ ਵਾਲੇ ਡਰ ਜਾਣਗੇ। ਪਰ ਸਿੱਖਾਂ ਦਾ ਇਤਿਹਾਸ ਫਰੋਲ ਕੇ ਦੇਖ ਲਓ ਉਹਨਾਂ ਨੇ ਨਾ ਤਾਂ ਕਦੇ ਬਿਨਾਂ ਮਤਲਬ ਕਿਸੇ ਨੂੰ ਡਰਾਇਆ ਨਾ ਧਮਕਾਇਆ। ਇਸ ਤਰੀਕੇ ਨਾਲ ਉਹ ਚੀਨੀ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋ ਗਏ ਤੇ ਸਿੱਖਾਂ ਦੀ ਉਹ ਬਹਾਦਰੀ ਤੇ ਇਮਾਨਦਾਰੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਸਨ, ਇਸ ਲਈ ਉਸ ਮੁਲਕ ਦੇ ਲੋਕਾਂ ਨੇ ਸਿੱਖਾਂ ਨੂੰ ਸਕਿਓਰਟੀ ਗਾਰਡ ਦੀ ਨੌਕਰੀ ਦਿੱਤੀ। ਚੀਨ ਦੇ ਵੱਡੇ-ਵੱਡੇ ਅਮੀਰ ਲੋਕ ਸੀਗੇ ਜਿਹੜੇ ਉਹਨਾਂ ਨੇ ਸਿੱਖਾਂ ਨੂੰ ਆਪਣੇ ਬੌਡੀਗਾਰਡ ਰੱਖ ਲਿਆ। ਜਦੋਂ ਇਹ ਉੱਚੇ ਲੰਮੇ ਕੱਦਾ ਵਾਲੇ ਤਕੜੇ ਤਕੜੇ ਸਰਦਾਰ ਕਿਸੇ ਬੈਂਕ ਜਾ ਕੰਪਨੀ ਸੇ ਬਾਹਰ ਖੜੇ ਹੁੰਦੇ ਜਾਂ ਕਿਸੇ ਦੇ ਨਾਲ ਬਾਡੀਗਾਰਡ ਦੀ ਤਰ੍ਹਾਂ ਚੱਲ ਰਹੇ ਹੁੰਦੇ ਤਾਂ ਕਿਸੇ ਦੀ ਵੀ ਹਿੰਮਤ ਨਾ ਹੁੰਦੀ ਲੁੱਟ ਖੋਹਾਂ ਕਰਨ ਦੀ ਜਾਂ ਕੋਈ ਵੀ ਵਾਰਦਾਤ ਕਰਨ ਦੀ। ਤਾਂ ਸਿੱਖਾਂ ਦਾ ਇੱਜਤ ਮਾਨ ਉਨ੍ਹਾਂ ਲੋਕਾਂ ਚ ਹੋਰ ਜਿਆਦਾ ਵੱਧਦਾ ਗਿਆ। ਫਿਰ ਆਇਆ ਸਾਲ 1949 ਤੇ ਚਾਈਨਾ ‘ਚ ਸਰਕਾਰ ਦਾ ਤਖਤਾ ਪਲਟ ਹੋ ਜਾਂਦਾ ਫਿਰ ਉੱਥੇ ਸਿੱਖਾਂ ਨੂੰ ਨੌਕਰੀ ਕਰਨ ‘ਚ ਦਿੱਕਤ ਆਈ ਕਿਉਂਕਿ ਨਵੀਂ ਸਰਕਾਰ ਚਾਹੁੰਦੀ ਸੀ ਕਿ ਅਸੀਂ ਆਪਣੇ ਹੀ ਲੋਕਾਂ ਨੂੰ ਨੌਕਰੀਆਂ ਆਪਣੇ ਹੀ ਲੋਕਾਂ ਨੂੰ ਰੁਜ਼ਗਾਰ ਦਈਏ। ਇਸ ਤੋਂ ਬਾਅਦ ਉਥੇ ਰਹਿੰਦੇ ਸਿੱਖ ਦੂਜੇ ਮੁਲਕਾਂ ‘ਚ ਚਲੇ ਗਏ। ਸਿੰਗਾਪੁਰ ਵਿਚ ਵੀ ਚੀਨੀ ਲੋਕ ਹੀ ਰਹਿੰਦੇ ਸੀ।

Leave a Reply

Your email address will not be published. Required fields are marked *