ਹਰ ਸੰਕਟ ’ਤੇ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਹਨ : ਕੇਜਰੀਵਾਲ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਮਣੀਪੁਰ ’ਚ ਨਸਲੀ ਹਿੰਸਾ ’ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਘੱਟੋ-ਘੱਟ ਸ਼ਾਂਤੀ ਦੀ ਅਪੀਲ ਕਰ ਸਕਦੇ ਸਨ। ਦਿੱਲੀ ਵਿਧਾਨ ਸਭਾ ’ਚ ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਦੇਸ਼ ‘ਚ ਸੰਕਟ ਦੀ ਸਥਿਤੀ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਚੁੱਪ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਪਿਤਾ ਵਾਂਗ ਹਨ। ਉਨ੍ਹਾਂ ਮਣੀਪੁਰ ਦੀਆਂ ਬੇਟੀਆਂ ਤੋਂ ਮੂੰਹ ਮੋੜ ਲਿਆ। ਉਹ ਆਪਣੇ ਕਮਰੇ ਵਿੱਚ ਬੈਠੇ ਰਹੇ। ਪੂਰਾ ਦੇਸ਼ ਪ੍ਰਧਾਨ ਮੰਤਰੀ ਦੀ ਚੁੱਪ ਦਾ ਕਾਰਨ ਪੁੱਛ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਚੁੱਪ ਹਨ। ਪਿਛਲੇ 9 ਸਾਲਾਂ ਵਿੱਚ ਜਦੋਂ ਵੀ ਸੰਕਟ ਦੀ ਸਥਿਤੀ ਬਣੀ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਵਿਰੁੱਧ ਮਹਿਲਾ ਪਹਿਲਵਾਨਾਂ ਨੇ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਪਰ ਪ੍ਰਧਾਨ ਮੰਤਰੀ ਚੁੱਪ ਰਹੇ।

ਜਦੋਂ ਪਹਿਲਵਾਨਾਂ ਨੇ ਓਲੰਪਿਕ ’ਚ ਮੈਡਲ ਜਿੱਤੇ ਤਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਾਲੇ ਪਹਿਲੇ ਵਿਅਕਤੀ ਸਨ। ਉਨ੍ਹਾਂ ਉਦੋਂ ਕਿਹਾ ਸੀ ਕਿ ਤੁਸੀਂ ਮੇਰੀਆਂ ਬੇਟੀਆਂ ਵਾਂਗ ਹੋ ਪਰ ਜਦੋਂ ਉਹ ਵਿਰੋਧ ਕਰ ਰਹੀਆਂ ਸਨ ਤਾਂ ਮੋਦੀ ਚੁੱਪ ਹੋ ਗਏ। ਘੱਟੋ-ਘੱਟ ਉਹ ਇਹ ਤਾਂ ਕਹਿ ਸਕਦੇ ਸੀ ਕਿ ਮੈਂ ਇੱਥੇ ਹਾਂ, ਮੈਂ ਇਸ ਦੀ ਜਾਂਚ ਕਰਵਾਵਾਂਗਾ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਵਾਂਗਾ।

Leave a Reply

Your email address will not be published. Required fields are marked *