ਹਿਮਾਚਲ ’ਚ ਅਗਲੇ 2 ਦਿਨ ਰਹੇਗਾ ਆਰੈਂਜ ਅਲਰਟ, ਮੌਸਮ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀ

ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ’ਚ 27 ਅਗਸਤ ਤੱਕ ਮੌਸਮ ਖ਼ਰਾਬ ਰਹੇਗਾ ਅਤੇ ਮੰਗਲਵਾਰ ਨੂੰ ਯੈਲੋ ਅਲਰਟ ਅਤੇ ਬੁੱਧਵਾਰ ਤੇ ਵੀਰਵਾਰ ਨੂੰ 2 ਦਿਨ ਆਰੈਂਜ ਅਲਰਟ ਰਹੇਗਾ। ਬੀਤੇ 24 ਘੰਟਿਆਂ ’ਚ ਸੂਬੇ ’ਚ ਮਾਨਸੂਨ ਕਮਜ਼ੋਰ ਰਿਹਾ ਅਤੇ ਪਾਲਮਪੁਰ ’ਚ 2, ਜੋਗਿੰਦਰਨਗਰ, ਪਾਉਂਟਾ, ਚੁਵਾੜੀ ਅਤੇ ਕਸੌਲੀ ’ਚ 1-1 ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ’ਚ 0.2, ਊਨਾ ’ਚ 32, ਕਾਂਗੜਾ ’ਚ 3, ਧੌਲਾਕੂੰਆਂ ’ਚ 0.5, ਬਰਠੀਂ ’ਚ 3 ਮਿਲੀਮੀਟਰ ਮੀਂਹ ਪਿਆ ਹੈ।

2 ਹਾਈਵੇਅ ਅਤੇ 344 ਸੜਕਾਂ ਅਜੇ ਵੀ ਬੰਦ
ਸੂਬੇ ’ਚ 2 ਨੈਸ਼ਨਲ ਹਾਈਵੇਅ ਐੱਨ. ਐੱਚ. 305 ਅਤੇ ਐੱਨ. ਐੱਚ. 03 ਬੰਦ ਹਨ, ਜਦੋਂ ਕਿ 344 ਸੜਕਾਂ ਵੀ ਬੰਦ ਹਨ। ਇਨ੍ਹਾਂ ’ਚ ਮੰਡੀ ਜ਼ੋਨ ਦੇ ਤਹਿਤ ਸਭ ਤੋਂ ਵੱਧ 117, ਸ਼ਿਮਲਾ ਜ਼ੋਨ ਦੀਆਂ 92, ਹਮੀਰਪੁਰ ਜ਼ੋਨ ਦੀਆਂ 75 ਅਤੇ ਕਾਂਗੜਾ ਜ਼ੋਨ ਦੀਆਂ 58 ਸੜਕਾਂ ਸ਼ਾਮਲ ਹਨ। 66 ਸੜਕਾਂ ਨੂੰ 24 ਘੰਟਿਆਂ ’ਚ ਜਦੋਂ ਕਿ 206 ਸੜਕਾਂ ਨੂੰ ਉਸ ਤੋਂ ਬਾਅਦ ਖੋਲ੍ਹ ਦਿੱਤਾ ਜਾਵੇਗਾ।

Leave a Reply

Your email address will not be published. Required fields are marked *