2 ਬੱਚਿਆਂ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਸਕੂਲ ਅਧਿਆਪਕ ਦੀ ਨੌਕਰੀ ਤੋਂ ਛੁੱਟੀ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਇਕ ਸਕੂਲ ਅਧਿਆਪਕ ਨੂੰ ਦੋ ਬੱਚਿਆਂ ਦੇ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਸ ਨੇ ਆਪਣੇ ਤੀਜੇ ਬੱਚੇ ਬਾਰੇ ਜਾਣਕਾਰੀ ਲੁਕੋਈ ਸੀ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਸੰਯੁਕਤ ਡਾਇਰੈਕਟਰ ਪਬਲਿਕ ਐਜੂਕੇਸ਼ਨ ਵੱਲੋਂ 2 ਅਗਸਤ ਨੂੰ ਜਾਰੀ ਕੀਤੇ ਗਏ ਬਰਖਾਸਤਗੀ ਦੇ ਹੁਕਮਾਂ ਅਨੁਸਾਰ ਗਣੇਸ਼ ਪ੍ਰਸਾਦ ਸ਼ਰਮਾ ਦੀ ਸੀ.ਐੱਮ. ਰਾਈਜ਼ ਸਕੂਲ, ਅਮਯਨ ’ਚ ਅਧਿਆਪਕ ਵਜੋਂ ਨਿਯੁਕਤੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਾਲ ਮਾਰਚ ਵਿੱਚ ਉਸ ਵਲੋਂ ਦੋ ਬੱਚਿਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਮਿਲੀ ਸੀ।

ਸਕੂਲ ਦੇ ਪ੍ਰਿੰਸੀਪਲ ਟੀਕਮ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ (ਜੀ.ਏ.ਡੀ.) ਦੇ ਹੁਕਮਾਂ ਅਨੁਸਾਰ 26 ਜਨਵਰੀ 2001 ਤੋਂ ਬਾਅਦ ਦੇ ਸਰਕਾਰੀ ਕਰਮਚਾਰੀਆਂ ਨੂੰ ਦੋ-ਬੱਚਾ ਨੀਤੀ ਦੀ ਪਾਲਣਾ ਕਰਨੀ ਹੁੰਦੀ ਹੈ। ਸ਼ਰਮਾ ਦੀ ਨੌਕਰੀ ਸਕੂਲ ਸਿੱਖਿਆ ਵਿਭਾਗ ਨੇ ਉਸ ਵਲੋਂ ਤੀਜੇ ਬੱਚੇ ਬਾਰੇ ਜਾਣਕਾਰੀ ਛੁਪਾਉਣ ਦੇ ਦੋਸ਼ ਹੇਠ ਖਤਮ ਕਰ ਦਿੱਤੀ ਹੈ।

Leave a Reply

Your email address will not be published. Required fields are marked *