ਸਿੱਧੂ ਮੂਸੇਵਾਲੇ ਦਾ ਗੁਆਂਢੀ ਚੜਿਆ ਪੁਲਿਸ ਹੱਥੇ

ਸਿੱਧੂ ਮੂਸੇਵਾਲਾ ਮਾਮਲੇ ‘ਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਇੱਕ ਹੋਰ ਵੱਡੀ ਸਫਲਤਾ ਪੁਲਿਸ ਨੇ ਹਾਸਿਲ ਕੀਤੀ ਹੈ।ਸਿੱਧੂ ਕਤਲਕਾਂਡ ‘ਚ ਸਿੱਧੂ ਦਾ ਹੀ ਗੁਆਂਢੀ ਜਿਸ ਤੇ ਮੂਸੇਵਾਲੇ ਤੇ ਉਸ ਦੇ ਘਰ ਦੀ ਰੈਕੀ ਕਰਨ ਦੇ ਦੋਸ਼ ਲੱਗੇ ਸਨ ।ਜਿਸ ਨੇ ਪੂਰੇ ਇਲਾਕੇ ਦੀ ਰੈਕੀ ਕਰਵਾਈ । ਇਸ ਦੇ ਨਾਲ ਹੀ ਸਿੱੂਧ ਦੇ ਘਰ ਦੀ ਕੱਲੀ ਕਾਲੀ ਅਪਡੇਟ ਵੀ ਦਿੰਦਾ ਰਿਹਾ ਤੇ ਉਸ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਦੁਬਈ ਭੱਜਣ ਦੀ ਫਿਰਾਕ ‘ਚ ਸੀ ।ਸਿੱਧੂ ਮੂਸੇਵਾਲੇ ਦਾ ਗੁਆਂਢੀ ਸੀ ਜਗਤਾਰ ਜੋ ਕਿ ਜਲਦ ਦੁਬਈ ਜਾ ਰਿਹਾ ਸੀ ।

ਅਮ੍ਰਿਤਸਰ ਏਅਰਪੋਰਟ ਤੇ ਵੀ ਪਹੁੰਚ ਗਿਆ ਪਰ ਪੁਲਿਸ ਨੇ ਜਗਤਾਰ ਨੂੰ ਅਮ੍ਰਿਤਸਰ ਏਅਰਪੋਰਟ ਤੋਂ ਕਾਬੂ ਕਰ ਲਿਆ ।ਜਗਤਾਰ ਦੇ ਖਿਲਾਫ ਕਾਫੀ ਸਮੇ ਤੋ ਲੁੱਕ ਆਉਟ ਨੋਟਿਸ ਜਾਰੀ ਹੋ ਚੁਕਾ ਸੀ ਜਿਸ ਤੋ ਬਾਅਦ ਲਗਾਤਾਰ ਜਗਤਾਰ ਦੀ ਭਾਲ ਕੀਤੀ ਜਾ ਰਹੀ ਸੀ ।ਇਸ ਸਮੇ ਮਾਨਸਾ ਪੁਲਿਸ ਦੀ ਹਿਰਾਸਤ ‘ਚ ਹੈ ਜਗਤਾਰ ਜਿਸ ਤੋ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ।

ਸਿੱਧੂ ਮੂਸੇਵਾਲੇ ਦੀ ਗੁਆਂਡ ‘ਚ ਰਹਿੰਦਾ ਸੀ ਜਗਤਾਰ ਤੇ ਸਿੱਧੇ ਜਾ ਅਸਿੱਧੇ ਤੌਰ ਤੇ ਸਿੱਧੂ ਮਾਮਲੇ ‘ਚ ਜੁੜਿਆ ਦੱਸਿਆ ਜਾ ਰਿਹਾ ਹੈ ।ਹਾਲਾਕਿ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਸ ਗੁਆਂਢੀ ਨੇ ਆਪਣੇ ਘਰ ‘ਚ ਕੈਮਰੇ ਲਗਾਏ ਸਨ ਜਿਸ ਤੋ ਸਿੱਧੂ ਦਾ ਘਰ ਸਾਫ ਤੌਰ ਤੇ ਦਿਖਦਾ ਸੀ ਜਿਸ ਕਾਰਨ ਮਾਪਿਆਂ ਨੇ ਖਦਸ਼ਾ ਜਤਾਿੲਆ ਸੀ ਤੇ ਹੁਣ ਜਗਤਾਰ ਪੁਲਿਸ ਦੀ ਹਿਰਾਸਤ ‘ਚ ਹੈ

Leave a Reply

Your email address will not be published. Required fields are marked *