ਜ਼ਿੰਦਗੀ ‘ਚ ਕੋਈ ਮੁਕਾਮ ਹਾਸਿਲ ਕਰਨਾ ਹੈ ਤਾਂ ਬਾਕੀਆ ਨਾਲੋ ਵਿਰਲੇ ਬਣੋ

ਇੱਕ ਅਜਿਹਾ ਨੇਤਾ ਜਿਸ ਨੂੰ ਅਸੀ ਆਮ ਜਿਹਾ ਬੰਦਾ ਹੀ ਕਵਾਂਗੇ ਜਿਸ ਦੀ ਜਾਇਦਾਦ ‘ਚ ਸਿਰਫ 2500 ਕਿਤਾਬਾਂ,6 ਪੈਂਟਾਂ,4 ਕਮੀਜ਼ਾਂ,1 ਭਾਰਤ ਰਤਨ,ਪਦਮ ਸ਼੍ਰੀ,ਪਦਮ ਭੂਸ਼ਣ,6 ਡਾਕਟਰਰੇਟ ਡਿਗਰੀਆਂ,1 ਬੰਗਲਾ ਜੋ ਦਾਨ ‘ਚ ਦੇ ਦਿੱਤਾ ਸੀ,ਕੋਈ ਗੱਡੀ ਨਹੀੰ ਜਿਸ ਕੋਲ ਨਾ ਟੀ ਵੀ,8 ਸਾਲਾਂ ਦੀ ਪੈਨਸ਼ਨ ਵੀ ਪੰਚਾਇਤ ਨੂੰ ਦੇ ਦਿੱਤੀ। ਅਸੀ ਗੱਲ ਕਰ ਰਹੇ ਹਾਂ ਮਿਸਾਈਲ ਮੈਨ ਅਬਦੁੱਲ ਕਲਾਮ ਦੀ ।ਜ਼ਿੰਦਗੀ ‘ਚ ਤਮਾਮ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਬੁਲੰਦੀਆਂ ਤਕ ਪਹੁੰਚਣ ਵਾਲੇ ਦੁਨੀਆ ਦੀ ਭੀੜ ‘ਚੋਂ ਵਿਰਲੇ ਹੀ ਹੁੰਦੇ ਹਨ। । ਦੁਨੀਆ ਨੂੰ ਆਪਣੇ ਹਾਲਾਤਾਂ ਤੋਂ ਪਾਰ ਪਾ ਕੇ ਬੁਲੰਦੀਆਂ ਸਰ ਕਰਨ ਦੀ ਪ੍ਰੇਰਨਾ ਦੇਣ ਵਾਲੇ ਸਾਬਕਾ ਰਾਸ਼ਟਰਪਤੀ ਮਰਹੂਮ ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣੀ ਭਾਰਤੀ ਸੂਬੇ ਤਾਮਿਲਨਾਡੂ ਦੇ ਰਾਮੇਸ਼ਵਰ ‘ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਅਵੁਲ ਪਾਰਿਕ ਜੈਨੁਲਾਬਦੀਨ ਅਬਦੁੱਲ ਕਲਾਮ ਸੀ।ਭਾਰਤ ਨੂੰ ਮਿਜ਼ਾਈਲ ਅਤੇ ਪਰਮਾਣੂ ਸ਼ਕਤੀ ਸੰਪੰਨ ਬਣਾਉਣ ਵਿਚ ਅਬਦੁਲ ਕਲਾਮ ਦਾ ਯੋਗਦਾਨ ਕਦੀ ਵੀ ਭੁਲਾਇਆ ਨਹੀ ਜਾ ਸਕਦਾ

ਭਾਰਤ ਨੂੰ ਬੈਲਸਟਿਕ ਮਿਜ਼ਾਈਲ ਅਤੇ ਲਾਂਚਿੰਗ ਤਕਨਾਲੋਜੀ ‘ਚ ਆਤਮ ਨਿਰਭਰ ਬਣਾਉਣ ਕਾਰਨ ਹੀ ਅਬਦੁੱਲ ਕਲਾਮ ਦਾ ਨਾਂ ਮਿਜ਼ਾਈਲ ਮੈਨ ਪਿਆ। ਦੇਸ਼ ਦੀ ਪਹਿਲੀ ਮਿਜ਼ਾਈਲ ਕਲਾਮ ਦੀ ਦੇਖ-ਰੇਖ ਵਿਚ ਹੀ ਬਣੀ ਸੀ।ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ‘ਚ ਰਾਮੇਸ਼ਵਰਮ ਤਾਮਿਲਨਾਡੂ ਵਿਚ ਹੋਇਆ ਸੀ। ਕਲਾਮ ਦੇ ਪਿਤਾ ਪੇਸ਼ੇ ਤੋਂ ਮਛੇਰੇ ਸਨ। ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। 5 ਭਰਾ ਅਤੇ ਭੈਣਾਂ ਵਾਲੇ ਪਰਿਵਾਰ ਨੂੰ ਚਲਾਉਣ ਲਈ ਪਿਤਾ ਦੀ ਮਦਦ ਕਰਨ ਲਈ ਅਬਦੁਲ ਕਲਾਮ ਅਖ਼ਬਾਰ ਵੇਚਿਆ ਕਰਦੇ ਸਨ, ਜਦੋਂ ਉਹ ਸਿਰਫ 10 ਸਾਲ ਦੇ ਸਨ

ਕਲਾਮ ਸਾਧਾਰਣ ਪਰਿਵਾਰ ਨਾਲ ਸਬੰਧ ਰੱਖਦੇ ਸਨ। ਜ਼ਮੀਨੀ ਪੱਧਰ ਨਾਲ ਜੁੜੇ ਰਹਿ ਕੇ ਉਨ੍ਹਾਂ ਨੇ ਰਾਸ਼ਟਰਪਤੀ ਦੇ ਰੂਪ ਵਿਚ ਲੋਕਾਂ ਦੇ ਦਿਲਾਂ ਵਿਚ ਆਪਣੀ ਇਕ ਖ਼ਾਸ ਥਾਂ ਬਣਾਈ ਸੀ। ਇਸ ਲਈ ਲੋਕ ਉਨ੍ਹਾਂ ਨੂੰ ‘ਲੋਕਾਂ ਦੇ ਰਾਸ਼ਟਰਪਤੀ’ ਕਹਿੰਦੇ ਸਨ। ਅਬਦੁਲ ਨੇ ਪੋਖਰਣ-2 ਪਰਮਾਣੂ ਪਰੀਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਰਾਸ਼ਟਰ ਦੇ ਪ੍ਰਮੁੱਖ ਪਰਮਾਣੂ ਵਿਿਗਆਨਕ ਦੇ ਰੂਪ ‘ਚ ਉੱਭਰੇ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਉਹ ਜੀਵਨ ਜਿਊਣ ਦੇ ਤਰੀਕਿਆਂ ਦੀ ਵਜ੍ਹਾ ਤੋਂ ਉਹ ਲੋਕਾਂ ਦਰਮਿਆਨ ਬੇਹੱਦ ਮਸ਼ਹੂਰ ਹੋਏ।ਅਬਦੁਲ ਕਲਾਮ ਇਕ ਸਾਧਾਰਣ ਜ਼ਿੰਦਗੀ ਜਿਊਂਦੇ ਸਨ

ਉਨ੍ਹਾਂ ਕੋਲ ਨਿੱਜੀ ਸੰਪਤੀ ਦੇ ਨਾਂ ‘ਤੇ 2500 ਕਿਤਾਬਾਂ ਸਨ। ਉਹ ਆਪਣੀ ਰਾਸ਼ਟਰਪਤੀ ਦੀ ਪੂਰੀ ਤਨਖ਼ਾਹ ਗ੍ਰਾਮੀਣ ਵਿਕਾਸ ਲਈ ਦਾਨ ਕਰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਆਪਣੀ ਸਾਰੀ ਬਚਤ ‘ਪੂਰਾ’ ਨਾਂ ਦੇ ਇਕ ਐੱਨ. ਜੀ. ਓ. ਨੂੰ ਦਾਨ ਕਰ ਦਿੱਤੀ ਸੀ। ਪੂਰਾ (ਪੇਂਡੂ ਖੇਤਰਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨਾ) ਨਾਂ ਦੀ ਇਕ ਸੰਸਥਾ ਦੀ ਅਬਦੁਲ ਕਲਾਮ ਨੇ ਸਥਾਪਨਾ ਕੀਤੀ ਸੀ। ਇਹ ਸੰਗਠਨ ਪੇਂਡੂ ਖੇਤਰਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਦਾ ਕੰਮ ਕਰਦਾ ਸੀ। ਇਸ ਸੰਸਥਾ ਅਤੇ ਇਸ ਵਿਚਾਰ ਬਾਰੇ ਸਭ ਤੋਂ ਪਹਿਲਾਂ ਅਬਦੁਲ ਕਲਾਮ ਦੀ ਕਿਤਾਬ ‘ਟਾਰਗੈਟ 3 ਬਿਲੀਅਨ’ ਵਿਚ ਲੋਕਾਂ ਨੇ ਜਾਣਿਆ ਸੀ

ਉਨ੍ਹਾਂ ਕੋਲ ਕਿਤਾਬਾਂ, ਇਕ ਵੀਣਾ ਅਤੇ ਇਕ ਜੋੜੀ ਕੱਪੜੇ ਸਨ।ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਜਨਕ ਅਬਦੁੱਲ ਕਲਾਮ ਨੂੰ ਪੂਰੀ ਦੁਨੀਆ ਮਿਜ਼ਾਈਲਮੈਨ ਦੇ ਨਾਂ ਤੋਂ ਵੀ ਜਾਣਦੀ ਹੈ। ਕਲਾਮ ਨੇ ਵਿਿਗਆਨਕ-ਇੰਜੀਨੀਅਰ ਦੇ ਤੌਰ ‘ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਭਾਰਤੀ ਪੁਲਾੜ ਖੋਜ ਸੰਗਠਨ ਦੀਆਂ ਕਈ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਬਣਨ ਮਗਰੋਂ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਦੂਜਿਆਂ ਦੀ ਭਲਾਈ ਵਿਚ ਲਾਇਆ। ਕਲਾਮ ਨੂੰ 81ਵੇਂ ਰਾਸ਼ਟਰਪਤੀ ਕਲਾਮ ਨੂੰ 1981 ‘ਚ ਭਾਰਤ ਸਰਕਾਰ ਨੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ

, ਪਦਮ ਭੂਸ਼ਣ ਅਤੇ ਫਿਰ 1990 ‘ਚ ਪਦਮ ਵਿਭੂਸ਼ਣ ਅਤੇ 1997 ‘ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਹੈ। ਕਲਾਮ ਨੇ ਸਾਲ 2002 ਤੋਂ 2007 ਤੱਕ 11ਵੇਂ ਰਾਸ਼ਟਰਪਤੀ ਦੇ ਰੂਪ ਵਿਚ ਦੇਸ਼ ਦੀ ਸੇਵਾ ਕੀਤੀ। ਕਲਾਮ ਵਿਿਗਆਨੀ ਜ਼ਰੂਰ ਸਨ ਪਰ ਉਹ ਸਾਹਿਤ ‘ਚ ਖਾਸ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨੇ ਕਈ ਕਵਿਤਾਵਾਂ ਵੀ ਲਿਖੀਆਂ। ਇਕ ਮੱਧ ਵਰਗ ਪਰਿਵਾਰ ਤੋਂ ਆਉਣ ਵਾਲੇ ਕਲਾਮ ਨੇ ਆਪਣੀ ਸਿੱਖਿਆ ਲਈ ਅਖ਼ਬਾਰ ਤਕ ਵੇਚੀ ਸੀ। ਕਲਾਮ ਦੇ ਸੰਘਰਸ਼ ਭਰੀ ਜ਼ਿੰਦਗੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਸਾਲ 1962 ‘ਚ ਕਲਾਮ ਇਸਰੋ ਪਹੁੰਚੇ। ਇਨ੍ਹਾਂ ਦੇ ਪ੍ਰਾਜੈਕਟ ਡਾਇਰੈਕਟਰ ਰਹਿੰਦੇ ਭਾਰਤ ਨੇ ਆਪਣਾ ਪਹਿਲਾ ਦੇਸ਼ ਨਿਰਮਿਤ ਸੈਟੇਲਾਈਟ ਲਾਂਚਿੰਗ ਯਾਨ ਐੱਸ. ਐੱਲ. ਵੀ-3 ਬਣਾਇਆ। 1982 ‘ਚ ਕਲਾਮ ਨੂੰ ਰੱਖਿਆ ਖੋਜ ਵਿਕਾਸ ਪ੍ਰਯੋਗਸ਼ਾਲਾ ਦਾ ਡਾਇਰੈਕਟਰ ਬਣਾਇਆ ਗਿਆ। ਉਸ ਦੌਰਾਨ ਅੰਨਾ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।

Leave a Reply

Your email address will not be published. Required fields are marked *