ਇੱਥੋਂ ਲੋਕਾਂ ਦੀਆਂ ਮੰਨਤਾਂ ਹੁੰਦੀਆਂ ਪੂਰੀਆਂ

ਅੱਜ ਗੱਲ ਕਰਦੇ ਹਾਂ ਸ਼ਹੀਦਾ ਦੀ ਜਗ੍ਹਾਂ ਗੁਰੂਦੁਆਰਾ ਤੱਲ੍ਹਣ ਸਾਹਿਬ ਜੀ ਦੀ। ਜੇਕਰ ਤੁਸੀ ਵੀ ਜਾਣਾ ਚਾਹੁੰਦੇ ਹੋ ਬਾਹਰ ਜੇਕਰ ਤੁਸੀ ਵੀ ਲੈਣਾ ਚਾਹੁੰਦੇ ਹੋ ਹਵਾਈ ਜਹਾਜ਼ ਦੇ ਝੂਟੇ ਤਾਂ ਇੱਕ ਵਾਰ ਇਸ ਗੁਰੂਦੁਆਰਾ ਸਾਹਿਬ ‘ਚ ਜ਼ਰੂਰ ਨਤਮਸਤਕ ਹੋਵੋ। ਇਸ ਅਸਥਾਨ ਤੇ ਆ ਕੇ ਤੁਹਾਡੀਆਂ ਹਰ ਅਰਦਾਸਾਂ ਪੂਰੀਆਂ ਹੋਣਗੀਆਂ।ਇਹ ਅਸਥਾਨ ਬਾਬਾ ਨਿਹਾਲ ਸਿੰਘ ਹੁਣਾ ਦਾ ਹੈ।ਇਨ੍ਹਾਂ ਦੀ ਉਸਾਰੀ ਬਾਬਾ ਹਰਨਾਮ ਸਿੰਘ ਜੀ ਵੱਲੋ ਕੀਤੀ ਗਈ।

ਸੰਗਤਾਂ ਨੂੰ ਇਸ ਅਸਥਾਨ ਤੇ ਬਹੁਤ ਵਿਸ਼ਵਾਸ ਹੈ ਅਤੇ ਬਹੁਤ ਹੀ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਨੇ ਅਤੇ ਐਤਵਾਰ ਨੂੰ ਇਸ ਅਸਥਾਨ ਤੇ ਅਖੰਡ ਪਾਠ ਦੇ ਭੋਗ ਪੈਂਦੇ ਨੇ।ਇਸ ਜਗ੍ਹਾਂ ਤੇ ਜਹਾਜ਼ ਚੜਾਏ ਜਾਂਦੇ ਨੇ ।ਇੱਥੇ ਹਰੇਕ ਇਨਸਾਨ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਵਿਦੇਸ਼ਾ ਦੇ ਵੀਜ਼ੇ ਲੱਗਦੇ ਨੇ । ਇੱਥੇ ਜਿਹੜੇ ਲੋਕਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਇੱਥੇ ਅਖੰਡ ਪਾਠ ਰਖਵਾਉਂਦੇ ਨੇ।ਇੱਥੇ ਦਰਸ਼ਨ ਕਰਨ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।

Leave a Reply

Your email address will not be published. Required fields are marked *