ਲੱਕ ਦਰਦ ਦੀ ਸਮੱਸਿਆ ਤੋ ਬਿਲਕੁੱਲ ਨਾ ਘਬਰਾਓ

ਅੱਜ ਕੱਲ ਅਕਸਰ ਲੋਕਾਂ ਤੋ ਸੁਣਿਆ ਜਾਂਦਾ ਹੈ ਕਿ ਉਹਨਾਂ ਧੀ ਪਿੱਠ ਤੇ ਦਰਦ ਹੋ ਰਿਹਾ ਹੈ ਜਾ ਉਹਨਾਂ ਦਾ ਲੱਕ ਦੁਖ ਰਿਹਾ ਹੈ ।ਇਸ ਦਾ ਮੁੱਕ ਕਾਰਨ ਸਾਡਾ ਖਾਣ ਪੀਣ ਤੇ ਗਲਤ ਢੰਗ ਨਾਲ ਰਹਿਣ ਸਹਿਣ ਹੈ ।ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ ‘ਤੇ ਬੈਠਣ ਨਾਲ ਜਾਂ ਟੇਢੇ ਸੌਣ ਨਾਲ ਵੀ ਹੋ ਸਕਦੀ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਦੇ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਰਸੀ ’ਤੇ ਬੈਠ ਕੇ ਬਤੀਤ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਦੀ ਕਮਰ ਦਰਦ ਹੋ ਰਹੀ ਹੈ।

ਦਰਦ ਕਾਰਨ ਉੱਠਣ-ਬੈਠਣ ਵਿਚ ਪਰੇਸ਼ਾਨੀ ਅਤੇ ਕੰਮ ਕਰਨ ਵਿਚ ਦਿੱਕਤ ਆਉਂਦੀ ਹੈ ,ਇਸ ਤੋ ਇਲ;ਾਵਾ ਹੋਰ ਵੀ ਕਈ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਆਓ ਅੱਜ ਅਸੀ ਕੁੱਝ ਅਜਿਹੀਆ ਗੱਲਾਂ ਤੇ ਚਾਨਣਾ ਪਾਉਂਦੇ ਹਾਂ ਜਿਸ ਨਾਲ ਤੁਹਾਡੀ ਪਿੱਠ ਦਾ ਦਰਦ ਬਿੱਲਕੁੱਲ ਠੀਕ ਹੋ ਜਾਵੇਗਾ । ਸੱਭ ਤੋ ਪਹਿਲਾਂ ਤਰੀਕਾ ਜੋ ਤੁਹਾਨੂੰ ਆਪਣੀ ਜ਼ਿੰਦਗੀ ‘ਚ ਅਪਨਾਉਣਾ ਚਾਹੀਦਾ ਹੈ ਤੁਹਾਨੂੰ ਸਮੇ ਸਿਰ ਸੋਣਾ ਚਾਹੀਦਾ ਹੈ।ਹਮੇਸ਼ਾ ਸਿੱਧੇ ਜਾਂ ਸਹੀ ਤਰੀਕੇ ਨਾਲ ਸੌਂਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ’ਚ ਕਈ ਤਰ੍ਹਾਂ ਦੀਆਂ ਦਰਦਾਂ ਹੋ ਸਕਦੀਆਂ ਨੇ,

ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ। ਸਮੇਂ ’ਤੇ ਸੌਂਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਬਚ ਸਕਦੇ ਹੋ।ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਕਸਰਤ ਹੈ। ਦਰਦ ਹੋਣ ’ਤੇ ਤੁਹਾਨੂੰ ਸਵੇਰੇ ਉੱਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ਕਿਿਰਆਸ਼ੀਲ ਰਹਿੰਦੀਆਂ ਹਨ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲਦਾ ਹੈ।ਆਪਣੇ ਭੋਜਨ ‘ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਾਤਰਾ ਵਧਾਓ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ]

ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ। ਇਸ ਤੋ ਇਲਾਵਾ ਕਦੇ ਵੀ ਭਾਰੀ ਸਮਾਨ ਨਾ ਚੱਕੋ ,ਇਸ ਨਾਲ ਲੱਕ ਦਾ ਦਰਦ ਵੱਦ ਜਾਂਦਾ ਹੈ ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ ‘ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਲੱਕ ’ਚ ਹੋਣ ਵਾਲੇ ਦਰਦ ਦਾ ਕਾਰਨ ਬਣ ਸਕਦਾ ਹੈ। ਭਾਰ ਨੂੰ ਘੱਟ ਕਰਨ ਲਈ ਕਦੇ ਦਵਾਈ ਨਾ ਖਾਓ। ਇਸ ਦੇ ਨਾਲ ਹੀ ਲੱਕ ਦਰਦ ਤੋ ਰਾਹਤ ਪਾਉਣ ਲਈ ਹਲਕੀ ਹਲਕੀ ਮਾਲਿਸ਼ ਕਰੋ । ਲੱਕ ਦੀ ਮਾਲਿਸ਼ ਕਰਨ ਲਈ ਤੁਸੀਂ ਕੋਈ ਵੀ ਚੰਗਾ ਤੇਲ ਜਾਂ ਮਲਮ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫ਼ੀ ਫ਼ਾਇਦਾ ਹੋਵੇਗਾ।

Leave a Reply

Your email address will not be published. Required fields are marked *