ਕੀ ਸਰਦੀਆਂ ‘ਚ ਦਹੀਂ ਖਾਣਾ ਹੁੰਦਾ ਹੈ ਲਾਹੇਵੰਦ

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ,ਇਸ ਮੌਸਮ ‘ਚ ਜੁਖਾਮ ਖਾਂਸੀ ਲੱਗਣ ਦਾ ਖਤਰਾ ਜਿਆਦਾ ਹੁਮਦਾ ਹੈ ਇਸ ਦਾ ਕਾਰਨ ਲੋਕ ਜ਼ਿਆਦਾਤਰ ਦਹੀਂ ਨੂੰ ਮੰਨਦੇ ਹਨ ਪਰ ਅੱਜ ਤੁਹਾਨੂੰ ਦੱਸਦੇ ਹਾਂ ਦਹੀ ਖਾਣਾ ਸਿਹਤ ਲਈ ਸਹੀ ਹੁੰਦਾ ਹੈ ਜਾ ਨਹੀਂ । ਦਰਅਸਲ ਲੋਕਾਂ ਨੂੰ ਲੱਗਦਾ ਹੈ ਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜਦੋਂਕਿ ਅਜਿਹਾ ਨਹੀਂ ਹੈ। ਆਯੁਰਵੈਦ ਮੁਤਾਬਕ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦਾ ਹੈ। ਹਾਲਾਂਕਿ ਸਰਦੀਆਂ ‘ਚ ਦਹੀਂ ਖਾਣ ਦੇ ਵੀ ਕੁਝ ਨਿਯਮ ਹੁੰਦੇ ਹਨ। ਚੱਲੋ ਤੁਹਾਨੂੰ ਦੱਸਦੇ ਹਾਂ

ਸਰਦੀਆਂ ‘ਚ ਕਿੰਝ ਅਤੇ ਕਦੋਂ ਖਾਓ ਦਹੀਂਬੱਚਿਆਂ ਨੂੰ ਦਹੀਂ ‘ਚ ਤਾਜ਼ੇ ਫਲ ਮਿਲਾ ਕੇ ਖਵਾਓ। ਇਸ ‘ਚ ਉਨ੍ਹਾਂ ਨੂੰ ਆਈਸਕ੍ਰੀਮ ਵਰਗਾ ਸੁਆਦ ਆਵੇਗਾ। ਦਹੀਂ ‘ਚ ਸਟ੍ਰਾਬੇਰੀ, ਅਨਾਰ, ਮਟਰ, ਦੀ ਸਬਜ਼ੀ ਮਿਲਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੈ।ਗਰਮੀਆਂ ‘ਚ ਤੁਸੀਂ ਖੀਰੇ ਜਾਂ ਅਨਾਨਾਸ ਦਾ ਰਾਇਤਾ ਬਣਾ ਕੇ ਖਾ ਸਕਦੇ ਹੋ।ਤੁਸੀਂ ਆਟੇ ‘ਚ ਦਹੀਂ ਨੂੰ ਗੁੰਨ ਕੇ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ।ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਸਲਾਦ ‘ਚ ਦਹੀਂ ਪਾ ਕੇ ਖਾ ਸਕਦੇ ਹੋ।ਦਹੀਂ ਨੂੰ ਕਦੇ ਗਰਮ ਕਰਕੇ ਨਾ ਖਾਓ ਕਿਉਂਕਿ ਇਸ ਨਾਲ ਦਹੀਂ ‘ਚ ਮੌਜੂਦ ਚੰਗੇ ਬੈਕਟੀਰੀਆਂ ਖਤਮ ਹੋ ਜਾਂਦੇ ਹਨ।

ਮਾਹਰਾਂ ਮੁਤਾਬਕ ਦਹੀਂ ਹਮੇਸ਼ਾ ਸਵੇਰੇ ਜਾਂ ਦਿਨ ‘ਚ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। ਨਾਲ ਹੀ ਇਮਿਊਨਿਟੀ ‘ਤੇ ਵੀ ਅਸਰ ਪੈਂਦਾ ਹੈ। ਦਰਅਸਲ ਦਹੀਂ ਸਰੀਰ ਟਿਸ਼ੂ ‘ਚ ਆਪੋਜ਼ਿਟ ਐਕਟਵਿਟੀ ਨੂੰ ਵਧਾਉਂਦਾ ਹੈ ਅਤੇ ਇਸ ‘ਚ ਲੈਕਟਿਵ ਐਸਿਡ ਵੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਰਾਤ ਦੇ ਸਮੇਂ ਇਸ ਦੀ ਵਰਤੋਂ ਡਾਈਜੈਸਟਿਵ ਟਾਕੀਸਨ ਪੈਦਾ ਕਰਦੀ ਹੈ। ਮਾਹਰਾਂ ਮੁਤਾਬਕ ਦਹੀਂ ਹਮੇਸ਼ਾ ਸਵੇਰੇ ਜਾਂ ਦਿਨ ‘ਚ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। ਨਾਲ ਹੀ ਇਮਿਊਨਿਟੀ ‘ਤੇ ਵੀ ਅਸਰ ਪੈਂਦਾ ਹੈ। ਦਰਅਸਲ ਦਹੀਂ ਸਰੀਰ ਟਿਸ਼ੂ ‘ਚ ਆਪੋਜ਼ਿਟ ਐਕਟਵਿਟੀ ਨੂੰ ਵਧਾਉਂਦਾ ਹੈ ਅਤੇ ਇਸ ‘ਚ ਲੈਕਟਿਵ ਐਸਿਡ ਵੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਰਾਤ ਦੇ ਸਮੇਂ ਇਸ ਦੀ ਵਰਤੋਂ ਡਾਈਜੈਸਟਿਵ ਟਾਕੀਸਨ ਪੈਦਾ ਕਰਦੀ ਹੈ।

Leave a Reply

Your email address will not be published. Required fields are marked *