ਫਿਲੀਪੀਨਜ਼ ’ਚ ਜਹਾਜ਼ ਹਾਦਸੇ ’ਚ ਟਰੇਨਰ ਅਤੇ ਭਾਰਤੀ ਵਿਦਿਆਰਥੀ ਪਾਇਲਟ ਦੀ ਮੌਤ

ਫਿਲੀਪੀਨਜ਼ ’ਚ ਇਕ ਛੋਟੇ ਜਹਾਜ਼ ਹਾਦਸੇ ’ਚ ਇਕ ਭਾਰਤੀ ਵਿਦਿਆਰਥੀ ਪਾਇਲਟ ਅਤੇ ਉਸ ਦੇ ਫਿਲੀਪੀਨ ਟਰੇਨਰ ਦੀ ਮੌਤ ਹੋ ਗਈ। ਫਿਲੀਪੀਨ ਦੀ ਅਧਿਕਾਰਿਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਅਪਿਆਓ ਸੂਬੇ ’ਚ 2 ਸੀਟਾਂ ਵਾਲਾ ਸੇਸਨਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ਤੋਂ ਕੈਪਟਨ ਅਡਜ਼ਲ ਜੌਨ ਲੂੰਬਾਓ ਤਾਬੂਜੋ ਅਤੇ ਵਿਦਿਆਰਥੀ ਪਾਇਲਟ ਅੰਸ਼ੁਮ ਰਾਜਕੁਮਾਰ ਕੋਂਡੇ ਦੀਆਂ ਲਾਸ਼ਾਂ ਨੂੰ ਨਹੀਂ ਕੱਢ ਸਕੇ।


ਸਥਾਨਕ ਮੀਡੀਆ ਨੇ ਦੱਸਿਆ ਕਿ ਈਕੋ ‘ਏਅਰ ਸੇਸਨਾ 152’ ਜਹਾਜ਼ ਮੰਗਲਵਾਰ ਨੂੰ ਦੁਪਹਿਰ 12.16 ਵਜੇ ਲਾਓਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ। ਜਹਾਜ਼ ਦਾ ਮਲਬਾ ਬੁੱਧਵਾਰ ਦੁਪਹਿਰ ਨੂੰ ਅਪਿਆਓ ਸੂਬੇ ’ਚ ਮਿਲਿਆ।

Leave a Reply

Your email address will not be published. Required fields are marked *