ਦਿੱਲੀ ਸਰਕਾਰ ਨੇ ਗੁਆਂਢੀ ਸੂਬਿਆਂ ਨੂੰ ਪਰਾਲੀ ਸਾੜਣ ਦੇ ਮਾਮਲੇ ਘਟਾਉਣ ਦੀ ਕੀਤੀ ਅਪੀਲ

ਕੇਂਦਰ ਅਤੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੀ ਸਾਂਝੀ ਬੈਠਕ ’ਚ ਦਿੱਲੀ ਦੇ ਵਿਕਾਸ ਮੰਤਰੀ ਗੋਪਾਲ ਰਾਏ ਨੇ ਪਰਾਲੀ ਸਾੜਣ ਦੇ ਮਾਮਲਿਆਂ ਨੂੰ ਘੱਟ ਕਰਨ ਦੀ ਅਪੀਲ ਕੀਤੀ। ਬੈਠਕ ’ਚ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀਆਂ ਨਾਲ ਸਾਂਝੀ ਕਾਰਜ ਯੋਜਨਾ ਬਣਾਉਣ ’ਤੇ ਚਰਚਾ ਹੋਈ, ਤਾਂ ਕਿ ਦਿੱਲੀ ਦੇ ਨਾਲ ਬਾਕੀ ਸੂਬਿਆਂ ’ਚ ਪਰਾਲੀ ਪ੍ਰਬੰਧਨ ਕੀਤਾ ਜਾ ਸਕੇ। ਗੋਪਾਲ ਰਾਏ ਨੇ ਕਿਹਾ ਕਿ ਕਿਸਾਨਾਂ ਦੇ ਸਾਹਮਣੇ ਸਮੱਸਿਆ ਇਹ ਵੀ ਰਹਿੰਦੀ ਹੈ ਕਿ ਝੋਨੇ ਦੀ ਫ਼ਸਲ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਵਕਫਾ ਘੱਟ ਹੁੰਦਾ ਹੈ।

ਅਜਿਹੇ ’ਚ ਵੱਖ-ਵੱਖ ਸੂਬਾ ਸਰਕਾਰਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਸਮਾਂ ਰਹਿੰਦੇ ਝੋਨਾ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਕਰਨ, ਤਾਂਕਿ ਸਾਰੀ ਕਵਾਇਦ ’ਚ ਦੇਰੀ ਨਾ ਹੋਵੇ ਅਤੇ ਕਿਸਾਨਾਂ ਨੂੰ ਬਿਹਤਰ ਨਤੀਜੇ ਮਿਲ ਸਕਣ। ਇਸ ਕਾਰਨ ਅੱਜ ਇਸ ਮਹੱਤਵਪੂਰਨ ਬੈਠਕ ਰਾਹੀਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮਾਣਯੋਗ ਖੇਤੀਬਾੜੀ ਮੰਤਰੀਆਂ ਨਾਲ ਇਕ ਸਾਂਝੀ ਕਾਰਜ ਯੋਜਨਾ ਬਣਾਉਣ ’ਤੇ ਚਰਚਾ ਕੀਤੀ ਹੈ ਤਾਂ ਕਿ ਦਿੱਲੀ ਦੇ ਨਾਲ ਨਾਲ ਬਾਕੀ ਸੂਬਿਆਂ ’ਚ ਪਰਾਲੀ ਪ੍ਰਬੰਧਨ ਹੀ ਮਾਇਨੇ ’ਚ ਕੀਤਾ ਜਾ ਸਕੇ।

Leave a Reply

Your email address will not be published. Required fields are marked *