ਪਾਕਿਸਤਾਨ : ਪੀ. ਐੱਮ. ਸ਼ਹਿਬਾਜ਼ ਸ਼ਰੀਫ ਦੀ ਸਲਾਹ ’ਤੇ ਨੈਸ਼ਨਲ ਅਸੈਂਬਲੀ ਭੰਗ

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਰਹੇ ਸ਼ਹਿਬਾਜ਼ ਸ਼ਰੀਫ਼ ਦੀ ਸਲਾਹ ’ਤੇ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ ਭੰਗ ਕਰ ਦਿੱਤੀ, ਜਿਸ ਨਾਲ ਮੌਜੂਦਾ ਸਰਕਾਰ ਦਾ ਕਾਰਜਕਾਲ ਜਲਦੀ ਖ਼ਤਮ ਹੋ ਗਿਆ ਅਤੇ ਅਗਲੀਆਂ ਆਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ ਇਸ ਨੂੰ ਸੰਵਿਧਾਨ ਦੀ ਧਾਰਾ 58 ਤਹਿਤ ਭੰਗ ਕਰ ਦਿੱਤਾ ਗਿਆ ਹੈ। ਸੰਸਦ ਦੇ ਹੇਠਲੇ ਸਦਨ ਦੀ ਮਿਆਦ ਖਤਮ ਹੋਣ ਤੋਂ ਤਿੰਨ ਦਿਨ ਪਹਿਲਾਂ, ਪ੍ਰਧਾਨ ਮੰਤਰੀ ਸ਼ਰੀਫ ਦੀ ਭੰਗ ਕਰਨ ਦੀ ਸਲਾਹ ਰਾਸ਼ਟਰਪਤੀ ਅਲਵੀ ਨੂੰ ਭੇਜੀ ਗਈ ਸੀ।

ਰਾਸ਼ਟਰਪਤੀ ਅਲਵੀ ਇਸ ’ਚ 48 ਘੰਟਿਆਂ ਦੀ ਦੇਰੀ ਕਰ ਸਕਦੇ ਸਨ ਅਤੇ ਫਿਰ ਇਹ ਆਪਣੇ ਆਪ ਹੀ ਭੰਗ ਹੋ ਜਾਵੇਗੀ ਕਿਉਂਕਿ ਨੈਸ਼ਨਲ ਅਸੈਂਬਲੀ ਨੂੰ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤਾ ਗਿਆ ਹੈ, ਪਾਕਿਸਤਾਨ ਚੋਣ ਕਮਿਸ਼ਨ 90 ਦਿਨਾਂ ਦੇ ਅੰਦਰ ਚੋਣਾਂ ਕਰਵਾਏਗਾ। ਜੇਕਰ ਨੈਸ਼ਨਲ ਅਸੈਂਬਲੀ ਆਪਣੀ ਸੰਵਿਧਾਨਕ ਮਿਆਦ ਪੂਰੀ ਕਰ ਲੈਂਦੀ ਤਾਂ ਚੋਣਾਂ 60 ਦਿਨਾਂ ਦੇ ਅੰਦਰ ਹੋ ਜਾਣੀਆਂ ਸਨ ਪਰ ਸਮੇਂ ਤੋਂ ਪਹਿਲਾਂ ਭੰਗ ਹੋਣ ਦੀ ਸੂਰਤ ਵਿਚ ਚੋਣਾਂ 90 ਦਿਨਾਂ ਦੇ ਅੰਦਰ ਹੋਣੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *