ਮਣੀਪੁਰ ’ਚ ਅੱਗ ਲੱਗੀ ਹੈ ਅਤੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਸੁੱਤੇ ਹੋਏ ਹਨ : ਗਹਿਲੋਤ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮਣੀਪੁਰ ’ਚ ਅੱਗ ਲੱਗੀ ਹੈ ਅਤੇ ਭਾਰਤ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੁੱਤੇ ਹੋਏ ਹਨ। ਗਹਿਲੋਤ ਨੇ ਇਤਿਹਾਸਕ ਮਾਨਗੜ੍ਹ ਧਾਮ ਨੂੰ ਸਮਾਰਕ ਵਜੋਂ ਵਿਕਸਿਤ ਕਰਨ ਦੀ ਸ਼ੁਰੂਆਤ 100 ਕਰੋਡ਼ ਰੁਪਏ ਦੀ ਲਾਗਤ ਨਾਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ’ਚ ਆਲੋਚਨਾ ਹੋ ਰਹੀ ਹੈ ਪਰ ਇਨ੍ਹਾਂ ਨੂੰ ਫਿਕਰ ਹੀ ਨਹੀਂ ਹੈ…ਇਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਦੁਨੀਆ ਕੀ ਸੋਚ ਰਹੀ ਹੈ।

ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਣੀਪੁਰ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਸਮੇਂ ਰਾਜਸਥਾਨ ਦਾ ਨਾਂ ਲੈ ਕੇ ਸੂਬੇ ਦੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਦਾ ਅਫਸੋਸ ਹੈ, ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ, ਕਿੱਥੇ ਮਣੀਪੁਰ, ਕਿੱਥੇ ਰਾਜਸਥਾਨ ਅਤੇ ਕਿੱਥੇ ਛੱਤੀਸਗੜ੍ਹ, ਪ੍ਰਧਾਨ ਮੰਤਰੀ ਉਥੇ ਵੀ ਰਾਜਨੀਤੀ ਕਰਨ ਤੋਂ ਨਹੀਂ ਰੁਕੇ। ਹੁਣ ਦੱਸੋ ਦੇਸ਼ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ…( ਭਾਜਪਾ) ਦੇਸ਼ ਨੂੰ ਕਿਸ ਦਿਸ਼ਾ ’ਚ ਲਿਜਾਣਾ ਚਾਹੁੰਦੀ ਹੈ, ਜਿਸ ਤਰ੍ਹਾਂ ਦੇ ਹਾਲਾਤ ਹਨ, ਦੇਸ਼ ਕਿਸ ਦਿਸ਼ਾ ’ਚ ਜਾਵੇਗਾ ਕੋਈ ਨਹੀਂ ਜਾਣਦਾ।

Leave a Reply

Your email address will not be published. Required fields are marked *