ਸਮ੍ਰਿਤੀ ਈਰਾਨੀ ਬੋਲੀ-ਰਾਹੁਲ ਨੇ ਸਦਨ ’ਚ ਫਲਾਈਂਗ ਕਿੱਸ ਦਾ ਕੀਤਾ ਇਸ਼ਾਰਾ

ਲੋਕ ਸਭਾ ’ਚ ਬੁੱਧਵਾਰ ਨੂੰ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਰਾਹੁਲ ਗਾਂਧੀ ਦੇ ਭਾਸ਼ਣ ਤੋਂ ਬਾਅਦ ਇਕ ਨਵਾਂ ਵਿਵਾਦ ਪੈਦਾ ਹੋ ਗਿਆ। ਭਾਜਪਾ ਦੀ ਸੰਸਦ ਮੈਂਬਰ ਸਮ੍ਰਿਤੀ ਈਰਾਨੀ ਨੇ ਰਾਹੁਲ ’ਤੇ ਸਦਨ ’ਚ ਫਲਾਈਂਗ ਕਿੱਸ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ,‘ਇਕ ਗੱਲ ’ਤੇ ਮੈਂ ਇਤਰਾਜ਼ ਪ੍ਰਗਟਾਉਣਾ ਚਾਹੁੰਦੀ ਹਾਂ। ਜਿਨ੍ਹਾਂ ਨੂੰ ਅੱਜ ਮੇਰੇ ਤੋਂ ਪਹਿਲਾਂ ਬੋਲਣ ਦਾ ਅਧਿਕਾਰ ਦਿੱਤਾ ਗਿਆ, ਉਨ੍ਹਾਂ ਨੇ ਜਾਂਦੇ-ਜਾਂਦੇ ਇਕ ਗਲਤ ਲੱਛਣ ਦਿਖਾਇਆ। ਇਹ ਸਿਰਫ ਇਕ ਮਾੜਾ ਵਿਅਕਤੀ ਹੀ ਹੋ ਸਕਦਾ ਹੈ, ਜੋ ਸਦਨ ’ਚ ਸੰਸਦ ਦੀਆਂ ਮਹਿਲਾ ਮੈਂਬਰਾਂ ਦੇ ਹੁੰਦੇ ਹੋਏ ਫਲਾਈਂਗ ਕਿੱਸ ਦੇ ਸਕਦਾ ਹੈ। ਅਜਿਹੇ ਮਾੜੇ ਰਵੱਈਏ ਨੂੰ ਇਸ ਦੇਸ਼ ਦੇ ਸਦਨ ’ਚ ਕਦੀ ਨਹੀਂ ਦੇਖਿਆ ਗਿਆ। ਇਹ ‘ਉਸ ਖਾਨਦਾਨ’ ਲੱਛਣ ਹਨ, ਇਹ ਅੱਜ ਦੇਸ਼ ਨੂੰ ਪਤਾ ਲੱਗ ਗਿਆ।’

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਸੰਸਦ ਮੈਂਬਰਾਂ ਨੇ ਬੁੱਧਵਾਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਹਾਊਸ ਨੂੰ ਸੰਬੋਧਨ ਕਰਨ ਦੌਰਾਨ ਕਥਿਤ ਤੌਰ ’ਤੇ ਅਸ਼ੋਭਨੀਕ ਵਤੀਰਾ ਅਪਣਾਉਣ ਲਈ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਭਾਰਤੀ ਜਨਤਾ ਪਾਰਟੀ ਦੀਆਂ 20 ਮਹਿਲਾ ਸੰਸਦ ਮੈਂਬਰਾਂ ਦੇ ਹਸਤਾਖਰਾਂ ਵਾਲੇ ਅਤੇ ਲੋਕ ਸਭਾ ਦੇ ਸਪੀਕਰ ਨੂੰ ਸੰਬੋਧਿਤ ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਸੀਂ ਅੱਜ ਹਾਊਸ ਵਿੱਚ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਸਬੰਧਤ ਇੱਕ ਘਟਨਾ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਾਂ। ਉਕਤ ਮੈਂਬਰ ਨੇ ਹਾਊਸ ਨੂੰ ਸੰਬੋਧਨ ਕਰਨ ਸਮੇਂ ਕੇਂਦਰੀ ਮੰਤਰੀ ਅਤੇ ਹਾਊਸ ਦੀ ਮੈਂਬਰ ਸਮ੍ਰਿਤੀ ਇਰਾਨੀ ਪ੍ਰਤੀ ਅਸ਼ੋਭਨੀਕ ਵਤੀਰਾ ਅਪਣਾਇਅਾ। ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨਾ ਸਿਰਫ਼ ਇੱਕ ਮਹਿਲਾ ਮੈਂਬਰ ਦਾ ਅਪਮਾਨ ਕੀਤਾ ਹੈ, ਸਗੋਂ ਮਾਣ-ਸਨਮਾਨ ਨੂੰ ਵੀ ਢਾਹ ਲਾਈ ਹੈ।

Leave a Reply

Your email address will not be published. Required fields are marked *