ਐੱਲ. ਆਈ. ਸੀ. ਚੀਫ ਦਾ ਵੱਡਾ ਬਿਆਨ, ਅਡਾਨੀ ਗਰੁੱਪ ’ਚ ਨਿਵੇਸ਼ ਨਾਲ ਨਹੀਂ ਹੋਇਆ ਕੋਈ ਨੁਕਸਾਨ

ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐੱਲ. ਆਈ. ਸੀ.) ਇਨੀਂ ਦਿਨੀਂ ਕਾਫੀ ਚਰਚਾ ’ਚ ਹੈ। ਸੰਸਦ ਨੂੰ ਲੈ ਕੇ ਨਿਵੇਸ਼ਕਾਂ ਤੱਕ ਹਰ ਪਾਸੇ ਐੱਲ. ਆਈ. ਸੀ. ਦੀ ਚਰਚਾ ਹੋ ਰਹੀ ਹੈ। ਇਸ ਦਰਮਿਆਨ ਐੱਲ. ਆਈ. ਸੀ. ਚੀਫ ਸਿਧਾਰਥ ਮੋਹਾਂਤੀ ਦਾ ਅਡਾਨੀ ਦੇ ਨਿਵੇਸ਼ ’ਤੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ ’ਚ ਪੀ. ਐੱਮ. ਮੋਦੀ ਦੇ ਐੱਲ. ਆਈ. ਸੀ. ’ਤੇ ਭਰੋਸੇ ’ਤੇ ਧੰਨਵਾਦ ਪ੍ਰਗਟਾਇਆ ਹੈ। ਨਾਲ ਹੀ ਇਹ ਵੀ ਕਿਹਾ ਕਿ ਅਡਾਨੀ ਦੀ ਕੰਪਨੀ ਵਿਚ ਨਿਵੇਸ਼ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਐੱਲ. ਆਈ. ਸੀ. ਨਿਵੇਸ਼ਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਐੱਲ. ਆਈ. ਸੀ. ਦੀ ਤਾਰੀਫ ਕੀਤੀ ਹੈ ਉਦੋਂ ਤੋਂ ਨਿਵੇਸ਼ਕਾਂ, ਪਾਲਿਸੀ ਹੋਲਡਰਸ ਅਤੇ ਸ਼ੇਅਰਹੋਲਡਰਸ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਹੋਰ ਵੀ ਵਧ ਗਈ ਹੈ।

ਮੋਹਾਂਤੀ ਨੇ ਕਿਹਾ ਕਿ ਅਸੀਂ ਨੀਤੀਆਂ ਅਤੇ ਪ੍ਰੋਟੋਕਾਲ ਦੇ ਅਧੀਨ ਅਡਾਨੀ ’ਚ ਨਿਵੇਸ਼ ਕੀਤਾ ਹੈ। ਜਦੋਂ ਕੰਪਨੀ ਦੇ ਸ਼ੇਅਰਾਂ ਦੇ ਰੇਟ ਘੱਟ ਸਨ, ਅਸੀਂ ਉਦੋਂ ਨਿਵੇਸ਼ ਕੀਤਾ ਅਤੇ ਜਿਵੇਂ ਹੀ ਕੀਮਤਾਂ ਚੜ੍ਹਨ ਲੱਗੀਆਂ, ਅਸੀਂ ਨਿਵੇਸ਼ ਦਾ ਫਾਇਦਾ ਮਿਲਿਆ ਹੈ। ਇੰਟਰਨਲ ਪ੍ਰੋਟੋਕਾਲ ਅਤੇ ਰੈਗੂਲੇਸ਼ਨ ਨੂੰ ਧਿਆਨ ’ਚ ਰੱਖ ਕੇ ਹੀ ਅਡਾਨੀ ’ਚ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਐੱਲ. ਆਈ. ਸੀ. ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ। ਇੱਥੇ 13 ਲੱਖ ਬੀਮਾ ਏਜੰਟ ਹਨ। ਉਨ੍ਹਾਂ ਨੇ ਕਿਹਾ ਕਿ ਏਜੰਟ ਦੀ ਗਿਣਤੀ ਵਧਾਉਣ ਦੀ ਲੋੜ ਹੈ ਤਾਂ ਕਿ ਦੇਸ਼ ਦਾ ਹੋਰ ਜ਼ਿਆਦਾ ਕਵਰੇਜ਼ ਕੀਤਾ ਜਾ ਸਕੇ।

Leave a Reply

Your email address will not be published. Required fields are marked *