ਆਨਲਾਈਨ ਗੇਮਿੰਗ, ਕੈਸੀਨੋ ’ਤੇ 28 ਫੀਸਦੀ ਜੀ. ਐੱਸ. ਟੀ. ਨੂੰ ਸੰਸਦ ਦੀ ਮਨਜ਼ੂਰੀ

ਸੰਸਦ ਨੇ ‘ਕੇਂਦਰੀ ਵਸਤੂ ਅਤੇ ਸੇਵਾ ਕਰ (ਸੋਧ) ਬਿੱਲ, 2023’ ਅਤੇ ‘ਏਕੀਕ੍ਰਿਤ ਚੀਜ਼ ਅਤੇ ਸੇਵਾ ਕਰ (ਸੋਧ) ਬਿੱਲ, 2023’ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦੇ ਜ਼ਰੀਏ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜਦੌੜ ਕਲਬਾਂ ’ਚ ਦਾਅ ’ਤੇ ਲਾਈ ਜਾਣ ਵਾਲੀ ਪੂਰੀ ਰਾਸ਼ੀ ’ਤੇ 28 ਫ਼ੀਸਦੀ ਟੈਕਸ ਲਾਉਣ ਲਈ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਕਾਨੂੰਨਾਂ ’ਚ ਬਦਲਾਅ ਦਾ ਪ੍ਰਸਤਾਵ ਕੀਤਾ ਗਿਆ ਹੈ।


ਰਾਜ ਸਭਾ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਉਕਤ ਦੋਵਾਂ ਬਿੱਲਾਂ ਨੂੰ ਪਾਸ ਹੋਣ ਲਈ ਰੱਖਿਆ ਅਤੇ ਸਦਨ ਨੇ ਇਸ ਨੂੰ ਬਿਨਾਂ ਚਰਚਾ ਦੇ ਮਨਜ਼ੂਰੀ ਦੇ ਦਿੱਤੀ। ਇਸ ਦੌਰਾਨ ਕਈ ਵਿਰੋਧੀ ਪਾਰਟੀਆਂ ਦੇ ਮੈਂਬਰ ਸਦਨ ’ਚ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਲੋਕ ਸਭਾ ਨੇ ਇਸ ਬਿੱਲ ਨੂੰ ਅੱਜ ਹੀ ਮਨਜ਼ੂਰੀ ਦਿੱਤੀ ਸੀ। ਸੀ. ਜੀ. ਐੱਸ. ਟੀ. ਅਤੇ ਆਈ. ਜੀ. ਐੱਸ. ਟੀ. ਕਾਨੂੰਨਾਂ ’ਚ ਸੋਧ ਸੰਸਦ ’ਚ ਪਾਸ ਹੋਣ ਤੋਂ ਬਾਅਦ ਸੂਬਿਆਂ ਨੂੰ ਸਬੰਧਤ ਵਿਧਾਨ ਸਭਾਵਾਂ ਤੋਂ ਰਾਜ ਜੀ. ਐੱਸ. ਟੀ. ਕਾਨੂੰਨ ’ਚ ਇਸੇ ਤਰ੍ਹਾਂ ਹੀ ਸੋਧਾਂ ਦੀ ਮਨਜ਼ੂਰੀ ਲੈਣੀ ਹੋਵੇਗੀ। ਕੇਂਦਰੀ ਮੰਤਰੀਮੰਡਲ ਨੇ ਬੁੱਧਵਾਰ ਨੂੰ ਹੀ ਇਸ ਸਬੰਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।

Leave a Reply

Your email address will not be published. Required fields are marked *