ਮੁੰਬਈ ’ਚ ਲੁਟੇਰਿਆਂ ਨੇ ਬਜ਼ੁਰਗ ਜੋੜੇ ਦੇ ਮੂੰਹ ’ਤੇ ਟੇਪ ਲਗਾਈ, ਔਰਤ ਦੀ ਮੌਤ

ਮੁੰਬਈ ’ਚ ਲੁਟੇਰਿਆਂ ਨੇ ਬਜ਼ੁਰਗ ਜੋੜੇ ਦੇ ਮੂੰਹ ’ਤੇ ਟੇਪ ਲਗਾਈ, ਔਰਤ ਦੀ ਮੌਤ

ਦੱਖਣੀ ਮੁੰਬਈ ਦੇ ਤਾਰਦੇਵ ’ਚ ਐਤਵਾਰ ਨੂੰ ਤਿੰਨ ਲੁਟੇਰਿਆਂ ਵੱਲੋਂ ਇਕ ਫਲੈਟ ’ਚ ਬਜ਼ੁਰਗ ਜੋੜੇ ਦੇ ਮੂੰਹ ’ਤੇ ਟੇਪ ਲਗਾ ਕੇ ਅਤੇ ਹੱਥ ਬੰਨ੍ਹ ਕੇ ਲੁੱਟ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਯੂਸਫ਼ ਮੰਜ਼ਿਲ ਦੀ ਇਮਾਰਤ ’ਚ ਵਾਪਰੀ ਅਤੇ ਇਕ 70 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖ਼ਮੀ ਹੋ ਗਿਆ।


ਅਧਿਕਾਰੀ ਮੁਤਾਬਕ ਪੀੜਤਾ ਸੁਰੇਖਾ ਅਗਰਵਾਲ ਅਤੇ ਉਸ ਦਾ 75 ਸਾਲਾ ਪਤੀ ਮਦਨ ਮੋਹਨ ਅਗਰਵਾਲ ਘਟਨਾ ਦੇ ਸਮੇਂ ਫਲੈਟ ’ਚ ਇਕੱਲੇ ਸਨ। ਤਾਰਦੇਵ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ,‘‘ਜਦੋਂ ਜੋੜਾ ਸਵੇਰੇ 6 ਵਜੇ ਦੇ ਕਰੀਬ ਸੈਰ ਕਰਨ ਲਈ ਆਪਣੇ ਫਲੈਟ ਤੋਂ ਬਾਹਰ ਆ ਰਿਹਾ ਸੀ ਤਾਂ ਤਿੰਨ ਲੁਟੇਰੇ ਉੱਥੇ ਆਏ ਅਤੇ ਉਨ੍ਹਾਂ ਨੇ ਜੋੜੇ ਦੇ ਮੂੰਹ ’ਤੇ ਟੇਪ ਲਗਾ ਦਿੱਤੀ ਅਤੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ, ਫਿਰ ਉਨ੍ਹਾਂ ਨੇ ਸੋਨੇ ਦੇ ਗਹਿਣੇ, ਘੜੀਆਂ ਅਤੇ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ।’’

Leave a Reply

Your email address will not be published. Required fields are marked *