ਭਾਰਤ ਅਸਲ ’ਚ ਓਦੋਂ ਹੀ ਸਫਲ ਹੋਵੇਗਾ ਜਦੋਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਮਿਲੇਗਾ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਸਲ ’ਚ ਉਦੋਂ ਹੀ ਸਫਲ ਹੋਵੇਗਾ ਜਦੋਂ ਔਰਤਾਂ ਨੂੰ ਸਮਾਜ ’ਚ ਬਰਾਬਰੀ ਦਾ ਸਥਾਨ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਸਿਆਸਤ ’ਚ ਆਪਣਾ ਉਚਿਤ ਸਥਾਨ ਲੈਣਾ ਚਾਹੀਦਾ ਹੈ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਂ ’ਤੇ ‘ਇੰਦਰਾ ਫੈਲੋਸ਼ਿਪ’ ਲਈ ਅਪਲਾਈ ਕਰਨ ਲਈ ਇਕ ਲਿੰਕ ਵੀ ਸਾਂਝਾ ਕੀਤਾ। ‘ਇੰਦਰਾ ਫੈਲੋਸ਼ਿਪ’ ਭਾਰਤੀ ਯੂਥ ਕਾਂਗਰਸ ਦੀ ਇਕ ਪਹਿਲ ਹੈ।

ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਭਾਰਤ ਅਸਲ ’ਚ ਉਦੋਂ ਹੀ ਸਫਲ ਹੋਵੇਗਾ ਜਦੋਂ ਸਾਡੇ ਸਮਾਜ ਵਿਚ ਔਰਤਾਂ ਨੂੰ ਬਰਾਬਰ ਦਾ ਸਥਾਨ ਮਿਲੇਗਾ। ‘ਇੰਦਰਾ ਫੈਲੋਸ਼ਿਪ’ ਔਰਤਾਂ ਦੇ ਸਸ਼ਕਤੀਕਰਨ ਅਤੇ ਸਿਆਸਤ ’ਚ ਬਦਲਾਅ ਲਿਆਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੂੰ ਸਿਆਸਤ ’ਚ ਆਪਣੀ ਸਹੀ ਜਗ੍ਹਾ ਲੈਣੀ ਚਾਹੀਦੀ ਹੈ ਅਤੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣਾ ਚਾਹੀਦਾ ਹੈ – ‘ਆਧੀ ਆਬਾਦੀ, ਪੂਰਾ ਹੱਕ!’

Leave a Reply

Your email address will not be published. Required fields are marked *