ਬ੍ਰਿਟਨੀ ਸਪੀਅਰਸ ਦੇ ਪਤੀ ਨੇ ਤਲਾਕ ਲਈ ਦਿੱਤੀ ਅਰਜ਼ੀ

ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੇ ਪਤੀ ਸੈਮ ਅਸਗਰੀ ਨੇ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟਨੀ ਸਪੀਅਰਸ ਅਤੇ ਅਸਗਰੀ ਦਾ ਵਿਆਹ 14 ਮਹੀਨੇ ਪਹਿਲਾਂ ਹੋਇਆ ਸੀ। ਅਸਗਰੀ ਦੇ ਇੱਕ ਕਰੀਬੀ ਵਿਅਕਤੀ ਨੇ ਪੁਸ਼ਟੀ ਕੀਤੀ ਹੈ ਕਿ ਤਲਾਕ ਦੀ ਅਰਜ਼ੀ ਬੁੱਧਵਾਰ ਨੂੰ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ‘ਟੀ. ਐੱਮ. ਜ਼ੈੱਡ’ ਅਤੇ ‘ਪੀਪਲ’ ਸਮੇਤ ਕਈ ਮੀਡੀਆ ਸੰਗਠਨਾਂ ਨੇ ਖ਼ਬਰ ਦਿੱਤੀ ਸੀ ਕਿ ਸਪੀਅਰਸ ਅਤੇ ਅਸਗਰੀ ਵੱਖ ਹੋ ਗਏ ਹਨ। ਸਪੀਅਰਸ ਵਲੋਂ ਤੁਰੰਤ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ।

ਲਾਸ ਏਂਜਲਸ ਅਤੇ ਵੈਂਚੁਰਾ ਕਾਊਂਟੀ ਦੇ ਅਦਾਲਤੀ ਰਿਕਾਰਡਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਕੇਸ ਕਿੱਥੇ ਦਾਇਰ ਕੀਤਾ ਗਿਆ ਹੈ। ਸਪੀਅਰਸ ਨੇ ਅਸਗਰੀ ਨਾਲ 9 ਜੂਨ, 2022 ਨੂੰ ਆਪਣੀ ਰਿਹਾਇਸ਼ ‘ਥਾਊਜ਼ੈਂਡ ਓਕਸ’ ਕੈਲੀਫੋਰਨੀਆ ਵਿੱਚ ਵਿਆਹ ਕੀਤਾ ਸੀ।

Leave a Reply

Your email address will not be published. Required fields are marked *