ਰਾਸ਼ਟਰਪਤੀ ਚੋਣਾਂ : ਭਾਰਤੀ-ਅਮਰੀਕੀ ਵਰੁਣ ਮੋਦਕ ਨੂੰ ਮਿਲੀ ਬਾਈਡੇਨ ਸਮਰਥਕਾਂ ਨੂੰ ਜੋੜਨ ਦੀ ਜ਼ਿੰਮੇਵਾਰੀ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਮੁੱਖ ਭਾਰਤੀ-ਅਮਰੀਕੀ ਵਕੀਲ ਵਰੁਣ ਮੋਦਕ ਨੂੰ ‘ਬਾਈਡੇਨ-ਹੈਰਿਸ 2024 ਦੀ ਮੁੜ ਚੋਣ ਮੁਹਿੰਮ’ ਲਈ ਸੀਨੀਅਰ ਬੈਲਟ ਐਕਸੈੱਸ ਸਲਾਹਕਾਰ ਨਿਯੁਕਤ ਕੀਤਾ ਹੈ। ਵਰੁਣ ਮੂਲ ਤੌਰ ’ਤੇ ਕੈਲੀਫੋਰਨੀਆ ਦੇ ਰਹਿਣ ਵਾਲੇ ਹਨ। ਉਹ ਮੌਜੂਦਾ ਸਮੇਂ ’ਚ ਏਲੀਆਸ ਲਾਅ ਗਰੁੱਪ ਵਿੱਚ ਸਲਾਹ ਦੇ ਰੂਪ ’ਚ ਕੰਮ ਕਰਦੇ ਹਨ, ਜਿੱਥੇ ਉਹ ਫੈਡਰਲ ਅਤੇ ਗੈਰ-ਸੰਘੀ ਉਮੀਦਵਾਰਾਂ, ਪਾਰਟੀ ਕਮੇਟੀਆਂ ਨੂੰ ਬੈਲਟ ਪਹੁੰਚ ਅਤੇ ਚੋਣ ਮੁਹਿੰਮ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਸਲਾਹ ਦਿੰਦੇ ਹਨ।


ਇਹ ਐਲਾਨ ਅਗਲੇ ਸਾਲ ਵ੍ਹਾਈਟ ਹਾਊਸ ਲਈ ਹੋਣ ਵਾਲੀ ਦੌੜ ਤੋਂ ਪਹਿਲਾਂ ਦੇਸ਼ ਭਰ ਵਿੱਚ ਰਾਸ਼ਟਰਪਤੀ ਦੇ ਸਮਰਥਕਾਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ‘ਟੀਮ ਬਾਈਡੇਨ-ਹੈਰਿਸ’ ਦੀਆਂ ਕੋਸ਼ਿਸ਼ਾਂ ਦਾ ਇੱਕ ਮੁੱਖ ਹਿੱਸਾ ਹੈ।

Leave a Reply

Your email address will not be published. Required fields are marked *