ਰਾਮ ਰਹੀਮ ਦੀ ਪੈਰੋਲ ਖਤਮ, ਹਨੀਪ੍ਰੀਤ ਛੱਡਣ ਗਈ ਸੁਨਾਰੀਆ ਜੇਲ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇਕ ਮਹੀਨੇ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਐਤਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਆਇਆ। ਰੋਹਤਕ ਦੇ ਇਕ ਪੁਲਸ ਅਧਿਕਾਰੀ ਅਨੁਸਾਰ ਰਾਮ ਰਹੀਮ ਦੁਪਹਿਰ ਨੂੰ ਜੇਲ੍ਹ ਵਾਪਸ ਆਇਆ। ਖੁਦ ਹਨੀਪ੍ਰੀਤ ਉਸ ਨੂੰ ਛੱਡਣ ਸੁਨਾਰੀਆ ਜੇਲ ਆਈ। ਪਿਛਲੇ ਮਹੀਨੇ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਗਿਆ ਸੀ। ਇਸ ਸਾਲ ਦੂਜੀ ਵਾਰ 30 ਦਿਨ ਦੀ ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਪਿਛਲੇ ਮਹੀਨੇ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਸੀ। ਡੀ. ਐੱਸ. ਪੀ. ਹੈੱਡਕੁਆਰਟਰ ਡਾ. ਰਵਿੰਦਰ ਅਤੇ ਸਾਂਪਲਾ ਡੀ. ਐੱਸ. ਪੀ. ਰਾਕੇਸ਼ ਵੀ ਕਾਫਿਲੇ ’ਚ ਨਾਲ ਰਹੇ। ਸਾਲ 2017 ’ਚ ਸੀ. ਬੀ. ਆਈ.ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ 2 ਸਾਧਵੀਆਂ ਦੇ ਸੈਕਸ ਸ਼ੋਸ਼ਣ ਕੇਸ ’ਚ 10-10 ਸਾਲ ਕੈਦ ਅਤੇ ਬਾਅਦ ’ਚ ਉਸ ਨੂੰ ਪੱਤਰਕਾਰ ਛਤਰਪਤੀ ਹੱਤਿਆਕਾਂਡ ਅਤੇ ਰਣਜੀਤ ਹੱਤਿਆਕਾਂਡ ’ਚ ਸਜ਼ਾ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ 20 ਜੁਲਾਈ ਨੂੰ 30 ਦਿਨ ਦੀ ਪੈਰੋਲ ਮਿਲੀ ਸੀ, ਜਿਸ ਨੂੰ ਕੱਟਣ ਲਈ ਯੂ. ਪੀ. ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਭੇਜਿਆ ਗਿਆ ਸੀ।

ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦਾ ਹੈੱਡ ਕੁਆਰਟਰ ਹਰਿਆਣਾ ਦੇ ਸਿਰਸਾ ‘ਚ ਹੈ ਅਤੇ ਉਹ ਜਬਰ ਜ਼ਿਨਾਹ ਦੇ ਮਾਮਲੇ ‘ਚ 20 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਜਨਵਰੀ ‘ਚ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਪਿਛਲੇ ਸਾਲ ਅਕਤੂਬਰ ‘ਚ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਦੀ ਮਨਜ਼ੂਰੀ ਮਿਲੀ ਸੀ। ਅਕਤੂਬਰ 2022 ਦੀ ਪੈਰੋਲ ਤੋਂ ਪਹਿਲਾਂ ਜੂਨ-2022 ‘ਚ ਵੀ ਉਹ ਇਕ ਮਹੀਨੇ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਸੀ। ਇਸ ਤੋਂ ਇਲਾਵਾ ਉਸ ਨੂੰ 7 ਫਰਵਰੀ 2022 ਨੂੰ ਤਿੰਨ ਹਫ਼ਤੇ ਦੀ ਫਰਲੋ ਮਿਲੀ ਸੀ। ਰਾਮ ਰਹੀਮ ਨੂੰ ਚਾਰ ਹੋਰ ਲੋਕਾਂ ਨਾਲ 2021 ‘ਚ ਡੇਰਾ ਮੁਖੀ ਰਣਜੀਤ ਸਿੰਘ ਦੇ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਰਾਮ ਰਹੀਮ ਅਤੇ ਤਿੰਨ ਹੋਰ ਨੂੰ 2019 ‘ਚ 16 ਸਾਲ ਪਹਿਲਾਂ ਇਕ ਪੱਤਰਕਾਰ ਦੇ ਕਤਲ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ।

Leave a Reply

Your email address will not be published. Required fields are marked *