ਸਿੱਕਮ ’ਚ ਬਾਂਦਰਾਂ ਨੂੰ ਖਾਣਾ ਖੁਆਉਣ ’ਤੇ ਲੱਗੇਗਾ 5,000 ਰੁਪਏ ਜੁਰਮਾਨਾ

ਸਿੱਕਮ ਦੇ ਜੰਗਲਾਤ, ਵਾਤਾਵਰਣ ਅਤੇ ਜੰਗਲੀ ਜੀਵ ਵਿਭਾਗ ਨੇ ਕਿਹਾ ਹੈ ਕਿ ਬਾਂਦਰਾਂ ਨੂੰ ਖਾਣਾ ਖੁਆਉਣਾ ਜਾਂ ਭੋਜਨ ਦੀ ਰਹਿੰਦ-ਖੂੰਹਦ ਨੂੰ ਗਲਤ ਤਰੀਕੇ ਨਾਲ ਨਿਪਟਾਉਣਾ ਅਪਰਾਧ ਮੰਨਿਆ ਜਾਵੇਗਾ । ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 5,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਿਭਾਗ ਨੇ ਕਿਹਾ ਕਿ ਮਕਾਊ ਨਸਲ ਦੇ ਬਾਂਦਰ ਸੁਰੱਖਿਆਤ ਸ਼੍ਰੇਣੀ ’ਚ ਆਉਂਦੇ ਹਨ ਤੇ ਇਨ੍ਹਾਂ ਨੂੰ ਕੁਝ ਖੁਆਉਣ ਦੀ ਦੀ ਸਖਤ ਮਨਾਹੀ ਹੈ। ਮਨੁੱਖਾਂ ਵਲੋਂ ਅਜਿਹੇ ਬਾਂਦਰਾਂ ਨੂੰ ਖਾਣਾ ਖੁਆਉਣ ਨਾਲ ਉਨ੍ਹਾਂ ਦੀ ਆਬਾਦੀ ਵਿੱਚ ਗੈਰ-ਕੁਦਰਤੀ ਵਾਧਾ ਹੋਇਆ ਹੈ।


ਨਤੀਜੇ ਵਜੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਂਦਰਾਂ ਨਾਲ ਟਕਰਾਅ ਦੀਆਂ ਵਧਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਂਦਰ ਆਦੀ ਹੋਣ ’ਤੇ ਆਪਣੇ ਆਪ ਨੂੰ ਮਨੁੱਖੀ ਭੋਜਨ ਨਾਲ ਜੋੜਦੇ ਹਨ ਅਤੇ ਹੌਲੀ-ਹੌਲੀ ਹਮਲਾਵਰ ਹੋ ਜਾਂਦੇ ਹਨ। ਬਾਂਦਰਾਂ ਨੂੰ ਖੁਆਉਣਾ ਉਨ੍ਹਾਂ ਨੂੰ ਮਨੁੱਖਾਂ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦਾ ਹੈ। ਨਤੀਜੇ ਵਜੋਂ ਬਾਂਦਰਾਂ ਦੇ ਵਢਣ ਦਾ ਖਤਰਾ ਵਧ ਜਾਂਦਾ ਹੈ।

Leave a Reply

Your email address will not be published. Required fields are marked *