ਚੰਦਰਯਾਨ-3 ਦੀ ਚੰਦਰਮਾ ‘ਤੇ ਸਫ਼ਲ ਲੈਂਡਿੰਗ; UAE ਦੇ ਉਪ ਰਾਸ਼ਟਰਪਤੀ ਨੇ ਭਾਰਤ ਨੂੰ ਦਿੱਤੀ ਵਧਾਈ

ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਉਨ੍ਹਾਂ ਵਿਸ਼ਵ ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਭਾਰਤ ਨੂੰ ਵਧਾਈ ਦਿੱਤੀ। ਸ਼ੇਖ ਮੁਹੰਮਦ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪੁਲਾੜ ਯਾਨ ਨੂੰ ਉਤਾਰਨ ਵਾਲਾ ਪਹਿਲਾ ਦੇਸ਼ ਬਣਨ ਲਈ ਭਾਰਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ, ” ਚੰਦਰਮਾ ‘ਤੇ ਸਫ਼ਲਤਾਪੂਰਵਕ ਉਤਰਨ ਲਈ ਭਾਰਤ ਵਿੱਚ ਸਾਡੇ ਦੋਸਤਾਂ ਨੂੰ ਵਧਾਈ। ਭਾਰਤ ਨੇ ਇਤਿਹਾਸ ਰਚਣਾ ਜਾਰੀ ਰੱਖਿਆ ਹੈ।” ਇੱਥੇ ਦੱਸ ਦੇਈਏ ਕਿ ਭਾਰਤ ਦੇ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਨੇ 41 ਦਿਨਾਂ ਦੀ ਯਾਤਰਾ ਤੋਂ ਬਾਅਦ ਬੁੱਧਵਾਰ ਸ਼ਾਮ 6 ਵੱਜ ਕੇ 4 ਮਿੰਟ ‘ਤੇ ਚੰਦਰਮਾ ਦੀ ਸਤ੍ਹਾ ਨੂੰ ਛੂਹਿਆ।

ਦੱਸਣਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ ਹੈ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ ‘ਤੇ ਚੰਦਰਮਾ ਦੀ ਸਤ੍ਹਾ ‘ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ। ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ ‘ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਚੰਨ ‘ਤੇ ਪਹੁੰਚ ਗਿਆ ਹੈ। ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ। ਇਸਰੋ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ।

Leave a Reply

Your email address will not be published. Required fields are marked *