ਸਚਿਨ ਤੇਂਦੁਲਕਰ ਨੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਭਾਰਤੀ ਚੋਣ ਕਮਿਸ਼ਨ ਦੇ ਨੈਸ਼ਨਲ ਆਈਕਨ ਵਜੋਂ ਕੀਤੀ ਪਾਰੀ ਦੀ ਸ਼ੁਰੂਆਤ

ਕ੍ਰਿਕੇਟ ਦੇ ਮਹਾਨ ਖਿਡਾਰੀ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਸਚਿਨ ਰਮੇਸ਼ ਤੇਂਦੁਲਕਰ ਨੇ ਭਾਰਤ ਦੇ ਚੋਣ ਕਮਿਸ਼ਨ ਲਈ ਵੋਟਰ ਜਾਗਰੂਕਤਾ ਅਤੇ ਸਿੱਖਿਆ ਦੇ ਮੱਦੇਨਜ਼ਰ ‘ਰਾਸ਼ਟਰੀ ਆਈਕਨ’ ਵਜੋਂ ਇਕ ਨਵੀਂ ਪਾਰੀ ਸ਼ੁਰੂ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰਾਂ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਦੀ ਮੌਜੂਦਗੀ ਵਿਚ ਆਕਾਸ਼ਵਾਣੀ ਰੰਗ ਭਵਨ, ਨਵੀਂ ਦਿੱਲੀ ਵਿਚ ਆਯੋਜਿਤ ਇਕ ਸਮਾਗਮ ਵਿਚ ਮਹਾਨ ਕ੍ਰਿਕੇਟਰ ਨਾਲ 3 ਸਾਲਾਂ ਦੀ ਮਿਆਦ ਲਈ ਇਕ ਐੱਮ.ਓ.ਯੂ. ਸਹੀਬੱਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਟੇਡੀਅਮਾਂ ਤੋਂ ਲੈ ਕੇ ਪੋਲਿੰਗ ਬੂਥਾਂ ’ਤੇ ਖਚਾਖਚ ਭਰਨ ਤੱਕ, ਰਾਸ਼ਟਰੀ ਟੀਮ ਦੇ ਨਾਲ ਖੜ੍ਹੇ ਹੋਣ ਲਈ ਸਮਾਂ ਕੱਢਣ ਤੋਂ ਲੈ ਕੇ ਆਪਣੀ ਵੋਟ ਪਾਉਣ ਲਈ ਸਮਾਂ ਕੱਢਣ ਤੱਕ, ਅਸੀਂ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਾਂਗੇ।

ਇਸ ਮੌਕੇ ’ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਸਚਿਨ ਤੇਂਦੁਲਕਰ, ਜੋ ਨਾ ਸਿਰਫ਼ ਭਾਰਤ ਵਿਚ ਬਲਕਿ ਵਿਸ਼ਵ ਪੱਧਰ ’ਤੇ ਇਕ ਵੱਡੀ ਪਛਾਣ ਰੱਖਦੇ ਹਨ, ਦੀ ਆਪਣੀ ਵਿਰਾਸਤ ਹੈ, ਜੋ ਉਨ੍ਹਾਂ ਦੀ ਕਿ੍ਰਕਟ ਦੀ ਲਿਆਕਤ ਤੋਂ ਕਿਤੇ ਵੱਧ ਹੈ। ਇਹ ਸਾਂਝੇਦਾਰੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗੀ। ਸਮਾਗਮ ਦੌਰਾਨ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਵਿਦਿਆਰਥੀਆਂ ਨੇ ਲੋਕਤੰਤਰ ਦੀ ਮਜ਼ਬੂਤੀ ’ਚ ਵੋਟ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਸਕਿਟ ਵੀ ਪੇਸ਼ ਕੀਤੀ।

Leave a Reply

Your email address will not be published. Required fields are marked *