ਰੂਸ ’ਚ ਜਹਾਜ਼ ਕ੍ਰੈਸ਼, ਪੁਤਿਨ ਨਾਲ ਬਗਾਵਤ ਕਰਨ ਵਾਲੇ ਵੈਗਨਰ ਮੁਖੀ ਸਮੇਤ 10 ਦੀ ਮੌਤ

ਰੂਸ ’ਚ ਇਕ ਨਿੱਜੀ ਜਹਾਜ਼ ਬੁੱਧਵਾਰ ਨੂੰ ਕ੍ਰੈਸ਼ ਹੋ ਗਿਆ, ਜਿਸ ’ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਯਾਤਰੀਆਂ ਦੀ ਸੂਚੀ ’ਚ ਸ਼ਾਮਲ ਸਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਜਹਾਜ਼ ’ਚ ਸਨ ਜਾਂ ਨਹੀਂ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਹ ਜਹਾਜ਼ ਪ੍ਰਿਗੋਜ਼ਿਨ ਦਾ ਸੀ, ਜੋ ਨਿੱਜੀ ਫੌਜੀ ਕੰਪਨੀ ਵੈਗਨਰ ਦੇ ਸੰਸਥਾਪਕ ਸਨ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਤਾਸ’ ਨੇ ਐਮਰਜੈਂਸੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਜਹਾਜ਼ ’ਚ 3 ਪਾਇਲਟ ਅਤੇ 7 ਯਾਤਰੀ ਸਵਾਰ ਸਨ।

ਰੂਸ ਦੇ ਸ਼ਹਿਰੀ ਹਵਾਬਾਜ਼ੀ ਰੈਗੂਲੇਟਰ ਰੋਸਾਵੀਅਤਸੀਆ ਨੇ ਕਿਹਾ ਕਿ ਪ੍ਰਿਗੋਜ਼ਿਨ ਯਾਤਰੀ ਸੂਚੀ ’ਚ ਸ਼ਾਮਲ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਹ ਜਹਾਜ਼ ’ਚ ਸਵਾਰ ਸਨ ਜਾਂ ਨਹੀਂ। ਜਹਾਜ਼ ਮਾਸਕੋ ਤੋਂ ਸੇਂਟ ਪੀਟਰਸਬਰਗ ਜਾ ਰਿਹਾ ਸੀ, ਜੋ ਰਾਜਧਾਨੀ ਤੋਂ 100 ਕਿਲੋਮੀਟਰ ਤੋਂ ਜ਼ਿਆਦਾ ਦੂਰ ਟਵਰ ਇਲਾਕੇ ’ਚ ਹਾਦਸਾਗ੍ਰਸਤ ਹੋ ਗਿਆ।

Leave a Reply

Your email address will not be published. Required fields are marked *