ਕੇਜਰੀਵਾਲ ਦੀ ਦਿੱਲੀ ਵਾਸੀਆਂ ਨੂੰ ਅਪੀਲ, ਸਿਰਫ਼ ਜੀ20 ਸ਼ਿਖਰ ਸੰਮੇਲਨ ਹੀ ਨਹੀਂ ਹਮੇਸ਼ਾ ਰੱਖੋ ਦਿੱਲੀ ਨੂੰ ਸਾਫ਼

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਨੂੰ ਸਿਰਫ ਆਗਾਮੀ ਜੀ20 ਸ਼ਿਖਰ ਸੰਮੇਲਨ ਲਈ ਹੀ ਨਹੀਂ ਸਗੋਂ ਹਮੇਸ਼ਾ ਸਾਫ ਰੱਖਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ ਕਿ ਪਿਛਲੇ ਕੁਝ ਹਫ਼ਤਿਆਂ ਵਿਚ ਦਿੱਲੀ ਦੇ ਵਿਧਾਇਕਾਂ, ਕੌਂਸਲਰਾਂ ਅਤੇ ਸਫ਼ਾਈ ਕਾਮਿਆਂ ਨੇ ਖ਼ੂਬ ਮਿਹਨਤ ਕਰ ਕੇ ਦਿੱਲੀ ਨੂੰ ਚਮਕਾ ਦਿੱਤਾ ਹੈ। ਲੋਕ ਨਿਰਮਾਣ ਵਿਭਾਗ (PWD), ਦਿੱਲੀ ਨਗਰ ਨਿਗਮ (MCD) ਅਤੇ ਹੋਰ ਵਿਭਾਗਾਂ ਦੇ ਇੰਜੀਨੀਅਰ ਅਤੇ ਕਾਮਿਆਂ ਨੇ ਵੀ ਖ਼ੂਬ ਮਿਹਨਤ ਕੀਤੀ।

ਕੇਜਰੀਵਾਲ ਨੇ ਕਿਹਾ ਕਿ ਇਹ ਸਫ਼ਾਈ ਸਿਰਫ ਜੀ20 ਲਈ ਹੀ ਨਹੀਂ ਹੋਣੀ ਚਾਹੀਦੀ। ਹੁਣ ਸਾਨੂੰ ਦਿੱਲੀ ਨੂੰ ਹਮੇਸ਼ਾ ਇਵੇਂ ਹੀ ਸਾਫ਼ ਰੱਖਣਾ ਹੈ। ਸ਼ਿਖਰ ਸੰਮੇਲਨ 9 ਅਤੇ 10 ਸਤੰਬਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਦੀ ਤਿਆਰੀ ਨੂੰ ਵੇਖਦੇ ਹੋਏ ਮੰਤਰੀ ਰਾਸ਼ਟਰੀ ਰਾਜਧਾਨੀ ‘ਚ ਰੱਖ-ਰਖਾਅ ਦੇ ਕੰਮਾਂ ਦਾ ਨਿਰੀਖਣ ਕਰ ਰਹੇ ਹਨ।

Leave a Reply

Your email address will not be published. Required fields are marked *