ਕਰਨਾਟਕ ਸਰਕਾਰ ਵਲੋਂ ਔਰਤਾਂ ਲਈ ਵੱਡਾ ਐਲਾਨ, ਦੇਵੇਗੀ 2000 ਰੁਪਏ ਪ੍ਰਤੀ ਮਹੀਨਾ

ਕਰਨਾਟਕ ਸਰਕਾਰ ਇਕ ਕਰੋੜ ਤੋਂ ਜ਼ਿਆਦਾ ਔਰਤਾਂ ਨੂੰ 2,000 ਰੁਪਏ ਮਹੀਨਾ ਵਿੱਤੀ ਸਹਾਇਤਾ ਯੋਜਨਾ ਬੁੱਧਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਮੈਸੂਰ ’ਚ ਸ਼ੁਰੂ ਕਰੇਗੀ। ਇਸ ਦੌਰਾਨ ਅਖਿਲ ਭਾਰਤੀ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਪ੍ਰਧਾਨ ਐੱਮ. ਮੱਲਿਕਾਰਜੁਨ ਖੜਗੇ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 1.08 ਕਰੋੜ ਸੰਭਾਵਿਤ ਲਾਭਪਾਤਰੀਆਂ ਨੇ ‘ਗ੍ਰਹਿ ਲਕਸ਼ਮੀ’ ਯੋਜਨਾ ਲਈ ਨਾਮਜ਼ਦਗੀ ਕਰਵਾਈ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਮੈਸੂਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਪ੍ਰੋਗਰਾਮ ਵਿਚ ਲਗਭਗ ਇਕ ਲੱਖ ਲੋਕ ਆਉਣਗੇ। ਇੱਥੇ ਦੱਸ ਦਈਏ ਕਿ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਕਰਨਾਟਕ ਵਿਚ ਸੱਤਾ ਵਿਚ ਆਉਣ ’ਤੇ ਪਾਰਟੀ ਹਰ ਘਰ ਦੀ ਇਕ ਔਰਤ ਨੂੰ 2000 ਰੁਪਏ ਪ੍ਰਤੀ ਮਹੀਨਾ ਨਕਦ ਦੇਵੇਗੀ। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਵੱਲੋਂ ਪੈਲੇਸ ਗਰਾਊਂਡ ’ਚ ਆਯੋਜਿਤ ‘ਨਾ ਨਾਇਕੀ’ ਪ੍ਰੋਗਰਾਮ ਦੌਰਾਨ ਪ੍ਰਿਯੰਕਾ ਨੇ ਕਰਨਾਟਕ ਦੀਆਂ ਔਰਤਾਂ ਨਾਲ ਇਹ ਵਾਅਦਾ ਕੀਤਾ। ਕੇ. ਪੀ. ਸੀ. ਸੀ. ਮੁਤਾਬਕ ‘ਗ੍ਰਹਿ ਲਕਸ਼ਮੀ’ ਯੋਜਨਾ ਨਾਲ 1.5 ਕਰੋੜ ਘਰੇਲੂ ਔਰਤਾਂ ਨੂੰ ਲਾਭ ਹੋਵੇਗਾ। ਕਰਨਾਟਕ ’ਚ ਵਿਧਾਨ ਸਭਾ ਚੋਣਾਂ ਇਸ ਸਾਲ ਮਈ ਦੇ ਨੇੜੇ-ਤੇੜੇ ਹੋਣੀਆਂ ਹਨ।

‘ਗ੍ਰਹਿ ਲਕਸ਼ਮੀ’ ਯੋਜਨਾ ਦਾ ਮਕਸਦ ਘਰੇਲੂ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਬੋਝ ਹੇਠ ਦੱਬੀਆਂ ਔਰਤਾਂ ਦੀ ਮਦਦ ਕਰਨਾ ਹੈ। ਕਾਂਗਰਸ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਸੂਬੇ ਵਿਚ ਔਰਤਾਂ ਮਜ਼ਬੂਤ ਹੋਣ ਅਤੇ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋਣ। ਪਾਰਟੀ ਨੇ ਕਿਹਾ ਕਿ ਕਰਨਾਟਕ ਦੀ ਹਰ ਔਰਤ ਨੂੰ ਕਾਂਗਰਸ ਆਰਥਿਕ ਰੂਪ ਨਾਲ ਆਤਮਨਿਰਭਰ ਬਣਾਉਣਾ ਚਾਹੁੰਦੀ ਹੈ। ਵਾਅਦੇ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਸੂਬੇ ਦੀਆਂ ਔਰਤਾਂ ਲਈ ਵੱਖ ਤੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਸੂਬੇ ਵਿਚ ਮੌਜੂਦ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਿਖਰ ‘ਤੇ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਕਰਨਾਟਕ ਵਿਚ ਹਾਲਾਤ ਬਹੁਤ ਖਰਾਬ ਹਨ। ਇੱਥੋਂ ਦੀ ਸਰਕਾਰ ਵਿਚ ਮੰਤਰੀ ਹਰ ਕੰਮ ਵਿਚ 40 ਫ਼ੀਸਦੀ ਦਲਾਲੀ ਦੇ ਰਹੇ ਹਨ।

Leave a Reply

Your email address will not be published. Required fields are marked *