ਚੀਨ ਸਰਕਾਰ ਦੀ ਨਵੀਂ ਪਹਿਲ, ਇਸ ਉਮਰ ‘ਚ ਵਿਆਹ ਕਰਾਉਣ ‘ਤੇ ਜੋੜੇ ਨੂੰ ਮਿਲੇਗਾ ਨਕਦ ਇਨਾਮ

ਚੀਨ ਦੀ ਸਰਕਾਰ ਨੇ ਘਟਦੀ ਜਨਮ ਦਰ ਸਬੰਧੀ ਵਧਦੀ ਚਿੰਤਾ ਦੇ ਵਿਚਕਾਰ ਨੌਜਵਾਨਾਂ ਨੂੰ ਵਿਆਹ ਲਈ ਉਤਸ਼ਾਹਿਤ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਦਰਅਸਲ ਪੂਰਬੀ ਚੀਨ ਵਿੱਚ ਇੱਕ ਕਾਉਂਟੀ ਜੋੜਿਆਂ ਨੂੰ 1,000 ਯੁਆਨ (137 ਡਾਲਰ) ਦੇ “ਇਨਾਮ” ਦੀ ਪੇਸ਼ਕਸ਼ ਕਰ ਰਹੀ ਹੈ ਜੇਕਰ ਲਾੜੀ ਦੀ ਉਮਰ 25 ਸਾਲ ਜਾਂ ਇਸ ਤੋਂ ਘੱਟ ਹੈ। ਚਾਂਗਸ਼ਾਨ ਕਾਉਂਟੀ ਦੇ ਅਧਿਕਾਰਤ WeChat ਖਾਤੇ ‘ਤੇ ਇੱਕ ਨੋਟਿਸ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਇਹ ਇਨਾਮ ਸਹੀ ਉਮਰ ਅਤੇ ਬੱਚੇ ਪੈਦਾ ਕਰਨ ਦੀ ਉਮਰ ਵਿੱਚ ਵਿਆਹ ਕਰਨ ਲਈ ਦਿੱਤਾ ਜਾ ਰਿਹਾ ਹੈ। ਛੇ ਦਹਾਕਿਆਂ ਵਿੱਚ ਪਹਿਲੀ ਵਾਰ ਘਟਦੀ ਆਬਾਦੀ ਅਤੇ ਤੇਜ਼ੀ ਨਾਲ ਵਧਦੀ ਉਮਰ ਚੀਨ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਰਕਾਰ ਨੇ ਇਸ ਦੇ ਨਿਪਟਾਰੇ ਲਈ ਫੌਰੀ ਹੱਲ ਲੱਭ ਲਿਆ ਹੈ।

ਚੀਨ ਵਿੱਚ ਵਿਆਹ ਦੀ ਕਾਨੂੰਨੀ ਉਮਰ ਸੀਮਾ ਮਰਦਾਂ ਲਈ 22 ਅਤੇ ਔਰਤਾਂ ਲਈ 20 ਸਾਲ ਹੈ, ਪਰ ਵਿਆਹ ਕਰਾਉਣ ਵਾਲੇ ਜੋੜਿਆਂ ਦੀ ਗਿਣਤੀ ਘਟ ਰਹੀ ਹੈ। ਸਰਕਾਰੀ ਨੀਤੀਆਂ ਕਾਰਨ ਜਨਮ ਦਰ ਵਿੱਚ ਵੀ ਗਿਰਾਵਟ ਆਈ ਹੈ। ਜੂਨ ਵਿੱਚ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ 2022 ਵਿੱਚ ਵਿਆਹਾਂ ਦੀ ਗਿਣਤੀ 6.8 ਮਿਲੀਅਨ ਤੱਕ ਪਹੁੰਚ ਗਈ, ਜੋ ਕਿ 1986 ਤੋਂ ਬਾਅਦ ਸਭ ਤੋਂ ਘੱਟ ਹੈ। ਸਾਲ 2021 ਦੇ ਮੁਕਾਬਲੇ 2022 ਵਿੱਚ 800,000 ਘੱਟ ਵਿਆਹ ਹੋਏ। ਚੀਨੀ ਮੀਡੀਆ ਨੇ ਦੱਸਿਆ ਕਿ ਚੀਨ ਦੀ ਜਣਨ ਦਰ ਪਹਿਲਾਂ ਹੀ ਘੱਟ ਹੈ, ਜੋ 2022 ਵਿੱਚ 1.09 ਦੇ ਰਿਕਾਰਡ ਹੇਠਲੇ ਪੱਧਰ ਤੱਕ ਡਿੱਗ ਗਈ ਹੈ। ਬੱਚਿਆਂ ਦੀ ਦੇਖਭਾਲ ਦੀ ਉੱਚ ਕੀਮਤ ਅਤੇ ਉਨ੍ਹਾਂ ਦੇ ਕਰੀਅਰ ਬਹੁਤ ਸਾਰੀਆਂ ਔਰਤਾਂ ਨੂੰ ਬੱਚੇ ਪੈਦਾ ਕਰਨ ਤੋਂ ਰੋਕਦੇ ਹਨ।

Leave a Reply

Your email address will not be published. Required fields are marked *