2 ਵਿਦਿਆਰਥੀਆਂ ਨਾਲ ਸਮੂਹਿਕ ਕੁਕਰਮ, ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸਕੂਲ ਨੂੰ ਲਾਇਆ ਤਾਲਾ

ਸ਼ਾਹਬਾਦ ਡੇਅਰੀ ਇਲਾਕੇ ਦੇ ਇਕ ਸਰਕਾਰੀ ਸਕੂਲ ’ਚ 12 ਅਤੇ 13 ਸਾਲ ਦੇ ਦੋ ਬੱਚਿਆਂ ਨਾਲ ਕਈ ਦਿਨਾਂ ਤੱਕ ਸਮੂਹਿਕ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਦਿਆਰਥੀਆਂ ਨੇ ਇਸ ਸਬੰਧੀ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ ਸ਼ਿਕਾਇਤ ਨੂੰ ਅਣਗੌਲਿਆ ਕਰ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਸਕੂਲ ਨੂੰ ਤਾਲਾ ਲਾ ਦਿੱਤਾ।

ਮੁਲਜ਼ਮ ਵਿਦਿਆਰਥੀਆਂ ਨੇ ਅਪ੍ਰੈਲ ’ਚ ਬੱਚਿਆਂ ਨਾਲ ਕੁਕਰਮ ਕੀਤਾ ਸੀ। ਸਕੂਲ ’ਚ ਅਪ੍ਰੈਲ ਮਹੀਨੇ ਸਮਰ ਕੈਂਪ ਲੱਗਾ ਸੀ। ਇਸ ਦੌਰਾਨ ਰੋਹਣੀ ਤੋਂ ਆਉਣ ਵਾਲੇ 2 ਵਿਦਿਆਰਥੀਆਂ ਨੂੰ 5 ਵਿਦਿਆਰਥੀਆ ਨੇ ਪਾਰਕ ’ਚ ਲਿਜਾ ਕੇ ਉਨ੍ਹਾਂ ਨਾਲ ਸਮੂਹਿਕ ਕੁਕਰਮ ਕੀਤਾ। ਸੂਚਨਾ ਮਿਲਣ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *