ਵਿਦੇਸ਼ ਰਹਿੰਦੇ ਪੰਜਾਬੀ ਨੂੰ 23 ਸਾਲਾਂ ਬਾਅਦ ਲੱਭੀ ਪਤਨੀ

ਇਸ ਵਾਰ ਇੰਗਲੈਂਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਇੰਗਲੈਂਡ ਦੇ ਵਿੱਚ ਪੱਕੇ ਤੌਰ ‘ਤੇ ਰਹਿੰਦੇ ਇੱਕ ਪੰਜਾਬੀ ਦੀ 23 ਸਾਲ ਪਹਿਲਾਂ ਮਰ ਚੁਕੀ ਘਰਵਾਲੀ ਉਸਨੂੰ ਇੱਕ ਪਾਰਟੀ ਦੇ ਵਿੱਚ ਦੁਬਾਰਾ ਮਿਲ ਜਾਂਦੀ ਹੈ। ਇਹ ਕਿਸ ਤਰਾਂ ਹੋ ਸਕਦਾ ਹੈ ਅਤੇ ਪੂਰਾ ਮਾਮਲਾ ਕਿ ਹੈ, ਇਸ ਵੀਡੀਓ ਵਿਚ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰ ਨਾਲ ਦਿੰਦੇ ਹਾਂ।ਬਠਿੰਡਾ ਦੇ ਵਸਨੀਕ ਸੁਖਜੀਤ ਸਿੰਘ 1990 ਦੇ ਵਿੱਚ ਇੰਗਲੈਂਡ ਗਏ ਸਨ, ਅਤੇ ਹੁਣ ਇੰਗਲੈਂਡ ਦੇ ਵਿਚ ਹੀ ਰਹਿੰਦੇ ਸਨ। ਇਥੇ ਓਹਨਾ ਨੇ ਆਪਣਾ ਚੰਗਾ ਕਾਰੋਬਾਰ ਵੀ ਖੜਾ ਕਰ ਲਿਆ ਸੀ।

ਸੱਤ ਸਾਲ ਬਾਦ 1997 ਦੇ ਵਿੱਚ ਸੁਖਜੀਤ ਨਇੰਦੂ ਨਾਮਕ ਕੁੜੀ ਦੇ ਨਾਲ ਇੰਗਲੈਂਡ ਦੇ ਵਿੱਚ ਹੀ ਵਿਆਹ ਕਰਵਾ ਲਿਆ। ਵਿਆਹ ਤੋਂ ਦੋ ਮਹੀਨੇ ਬਾਅਦ ਹੀ ਉਸਦੇ ਘਰ ਦੇ ਵਿੱਚ ਇੱਕ ਹਾਦਸਾ ਵਾਪਰਿਆ। ਘਰ ਦੇ ਵਿੱਚ ਅੱਗ ਲੱਗ ਗਈ ਜਿਸ ਦੇ ਵਿੱਚ ਉਸਦੀ ਪਤਨੀ ਇੰਦੂ ਪ੍ਰੀਤ ਜਲ ਕੇ ਮਰ ਗਈ। ਘਰ ਦੇ ਵਿੱਚ ਅੱਗ ਲੱਗਣ ਦਾ ਕਾਰਨ ਪੁਲਿਸ ਨੇ ਸ਼ੌਟ ਸਰਕਟ ਦੱਸਿਆ ਉਹਨਾਂ ਨੇ ਦੱਸਿਆ ਕਿ ਇੰਦੂ ਪ੍ਰੀਤ ਅੱਗ ਲੱਗਣ ਦੇ ਸਮੇ ਬੈਡ ਰੂਮ ਦੇ ਵਿੱਚ ਸੁੱਤੀ ਹੋਈ ਸੀ। ਸਾਰੇ ਘਰ ਦੇ ਵਿੱਚ ਧੂੰਆਂ ਫੈਲਣ ਦੇ ਕਾਰਣ ਇੰਦੂ ਪ੍ਰੀਤ ਕੀਤੇ ਭੱਜ ਨਹੀਂ ਸਕੀ ਅਤੇ ਬੈਡ ਤੇ ਉੱਤੇ ਹੀ ਜਲ ਗਈ. ਬੋਡੀ ਪੂਰੀ ਜਲੀ ਹੋਈ ਹੋਣ ਕਰਕੇ ਇੰਦੂ ਪ੍ਰੀਤ ਦੀ ਪਹਿਚਾਨ ਨਹੀਂ ਸੀ ਹੋ ਰਹੀ।

ਉਸ ਦੀ ਪਹਿਚਾਣ ਸਿਰਫ ਹੱਥ ਦੇ ਵਿੱਚ ਪਾਈ ਹੋਈ ਅੰਗੂਠੀ ਦੇ ਕਾਰਨ ਕੀਤੀ ਗਈ ਜੋ ਕਿ ਸੁਖਜੀਤ ਸਿੰਘ ਨੇ ਉਸ ਨੂੰ ਵਿਆਹ ਦੇ ਸਮੇਂ ਦਿਤੀ ਸੀ ਉਸੇ ਤੋਂ ਹੀ ਪਤਾ ਲੱਗਿਆ ਕਿ ਇਹ ਬੋਡੀ ਇੰਦੂ ਪ੍ਰੀਤ ਦੀ ਹੈ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸੁਖਜੀਤ ਬਹੁਤ ਵੱਡੇ ਸਦਮੇਂ ਦੇ ਵਿੱਚ ਚਲਾ ਗਿਆ ਤੇ ਡਿਪ੍ਰੈਸ਼ਨ ਦੇ ਵਿੱਚ ਰਹਿਣ ਲੱਗ ਪਿਆ। ਫਿਰ ਸੁਖਜੀਤ ਨੇ ਆਪਣੀ ਜਿੰਦਗੀ ਨੂੰ ਦੋਬਾਰਾ ਰੇੜਣ ਲਾਇ ਸੱਤ ਸਾਲ ਬਾਅਦ 2005 ਦੇ ਵਿੱਚ ਦੁਬਾਰਾ ਵਿਆਹ ਕਰਵਾ ਲਿਆ।
ਇਸ ਘਟਨਾ ਦੇ ਵਾਪਰਨ ਤੋਂ 23 ਸਾਲ ਬਾਅਦ ਇਕ ਹੋਰ ਹਾਦਸਾ ਵਾਪਰਿਆ, ਜਿਸ ਦੇ ਵਿਚ ਸੁਖਜੀਤ ਨੂੰ ਆਪਣੀ ਮ੍ਰਿਤਕ ਪਤਨੀ ਇਕ ਪ੍ਰਿ ਵੈਡਿੰਗ ਸ਼ੂਟ ਦੇ ਵਿਚ ਦਿੱਖ ਗਈ। ਇੰਦੂ ਪ੍ਰੀਤ ਨੂੰ ਦੇਖਕੇ ਸੁਖਜੀਤ ਇਕ ਦਮ ਹੱਕ ਬੱਕਾ ਰਹਿ ਗਿਆ ਅਤੇ ਜਦੋਂ ਉਸ ਨੇ ਕੋਲ ਜਾਕੇ ਉਸ ਦਾ ਨਾਮ ਇੰਦੂ ਪ੍ਰੀਤ ਪੁਕਾਰਿਆ ਤਾਂ ਉਹ ਔਰਤ ਘਬਰਾ ਗਈ।

ਉਸ ਔਰਤ ਨੇ ਘਬਰਾਕੇ ਕਿਹਾ ਕਿ ਤੁਸੀਂ ਕੌਣ ਹੋ,ਮੈਂ ਤੁਹਾਨੂੰ ਨਹੀਂ ਜਾਣਦੀ। ਇੰਨਾ ਕਹਿ ਕੇ ਉਹ ਔਰਤ ਉੱਥੋਂ ਭੱਜ ਗਈ। ਸੁਖਜੀਤ ਵੀ ਉਸ ਔਰਤ ਦੇ ਪਿੱਛੇ ਪਿੱਛੇ ਚੱਲ ਪਿਆ ਪਰ ਉਹ ਔਰਤ ਗੱਡੀ ਲੈ ਕੇ ਕਾਹਲੀ ਦੇ ਵਿਚ ਓਥੋਂ ਚਲੀ ਗਈ। ਸੁਖਜੀਤ ਨੂੰ ਕੁਝ ਵੀ ਨਹੀਂ ਸੀ ਸਮਝ ਆ ਰਿਹਾ ਅਤੇ ਪਰੇਸ਼ਾਨੀ ਦੇ ਵਿੱਚ ਹੀ ਆਪਣੇ ਘਰ ਪਹੁੰਚ ਗਿਆ। ਘਰ ਜਾਕੇ ਉਸ ਨੇ ਸੋਚਣਾ ਸ਼ੁਰੂ ਕੀਤਾ ਕਿ ਸਭ ਕੁਝ ਕੀ ਹੋ ਰਿਹਾ ਹੈ। ਉਸਦੇ ਮੰਨ ਦੇ ਵਿੱਚ ਵਿਚਾਰ ਵੀ ਆਇਆ ਕਿ ਹੋ ਸਕਦਾ ਕਿ ਇੰਦੂ ਪ੍ਰੀਤ ਦੀ ਹੋਵੇ ਕਿਉਂਕਿ ਉਹ ਤਾਂ 30 ਸਾਲ ਪਹਿਲਾ ਮਰ ਚੁੱਕੀ ਹੈ। ਪਰ ਉਸ ਨੂੰ ਸ਼ੱਕ ਵੀ ਸੀ ਕਿ ਇਹੀ ਔਰਤ ਇੰਦੂ ਪ੍ਰੀਤ ਹੈ।
ਉਸ ਨੇ ਇਸ ਗੱਲ ਦੇ ਉੱਤੇ ਗੋਰ ਕੀਤਾ ਕਿ ਜਦੋਂ ਪਾਰਟੀ ਦੇ ਵਿੱਚ ਸੁਖਜੀਤ ਨੇ ਉਸ ਔਰਤ ਨੂੰ ਇੰਦੂ ਪ੍ਰੀਤ ਦਾ ਨਾਮ ਲੈਕੇ ਪੁਕਾਰਿਆ ਤਾਂ ਉਹ ਇੱਕ ਦਮ ਘਬਰਾ ਗਈ ਜੇਕਰ ਉਹ ਇੰਦੂ ਪ੍ਰੀਤ ਨਾ ਹੁੰਦੀ ਤਾਂ ਉਸਨੂੰ ਡਰਨ ਦੀ ਕੋਈ ਵੀ ਲੋੜ ਨਹੀਂ ਸੀ ਪਰ ਉਹ ਔਰਤ ਉੱਥੋਂ ਘਬਰਾ ਕੇ ਭੱਜ ਗਈ। ਇਸ ਗੱਲ ਨੇ ਸੁਖਜੀਤ ਦਾ ਸ਼ੱਕ ਯਕੀਨ ਦੇ ਵਿਚ ਦਲ ਦਿੱਤਾ।

ਇਸ ਤੋਂ ਬਾਅਦ ਸੁਖਜੀਤ ਪੁਲਿਕ ਸਟੇਸ਼ਨ ਪਹੁੰਚਿਆ ਤੇ ਉਸਨੇ ਆਪਣੀ ਪੁਰਾਣੀ ਘਰਵਾਲੀ ਦਾ ਨੰਬਰ ਜੋ ਉਸ ਨੇ ਨੋਟ ਕਰ ਲਿਆ ਸੀ ਉਹ ਜਾ ਕੇ ਉਸ ਨੇ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਵਾਇ ਅਤੇ ਨਾਲ ਹੀ ਸਾਰੀ ਕਹਾਣੀ ਵੀ ਸੁਣਾ ਦਿੱਤੀ। ਪੁਲਿਸ ਨੇ ਉਸੇ ਗੱਡੀ ਦੇ ਨੰਬਰ ਦੇ ਅਧਾਰ ਦੇ ਉਸ ਔਰਤ ਸ ਐਡਰੈੱਸ ਲਭਿਆ ਅਤੇ ਓਥੇ ਪਹੁੰਚ ਗਈ। ਸੁਖਜੀਤ ਵੀ ਪੁਲਿਸ ਦੇ ਨਾਲ ਉਸ ਔਰਤ ਦੇ ਘਰ ਚਲਾ ਗਿਆ। ਪੁਲਿਸ ਨੇ ਘਰ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ। ਅਤੇ ਉਸ ਔਰਤ ਨੇ ਜਦੋਂ ਸੁਖਜੀਤ ਨੂੰ ਪੁਲਿਸ ਦੇ ਨਾਲ ਦੇਖਿਆ ਤਾਂ ਉਹ ਇਕਦਮ ਹਕੀ ਰਹਿ ਗਈ। ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਸ ਔਰਤ ਕੋਲੋਂ ਲੰਬੀ ਪੁੱਛ ਗਿੱਛ ਕੀਤੀ, ਜਿਸ ਦੌਰਾਨ ਉਸ ਨੇ ਦੱਸਿਆਕਿ ਮੈਂ ਓਹੀ ਇੰਦੂ ਪ੍ਰੀਤ ਹਾਂ ਜਿਸ ਨੂੰ ਇਹਨਾਂ ਸਬ ਨੇ ਮਰਿਆ ਹੋਇਆ ਮਸਝ ਲਿਆ ਸੀ। ਫਿਰ ਉਸ ਨੇ ਆਪਣੀ ਸਾਰੀ ਕਹਾਣੀ ਸੁਣਾਈ।ਉਸ ਨੇ ਦੱਸਿਆ ਕਿ ਉਹ ਜਦੋਂ ਨਵੀਂ ਨਵੀਂ ਇੰਗਲੈਂਡ ਦੇ ਵਿੱਚ ਆਈ ਤੇ ਸੁਖਜੀਤ ਨਾਲ ਉਸ ਦਾ ਵਿਆਹ ਹੋ ਗਿਆ ਅਤੇ ਨਵੀਂ-ਨਵੀਂ ਜੋਬ ਜੋਇਨ ਕੀਤੀ। ਵਿਆਹ ਤੋਂ ਬਾਅਦ ਉਸਦੇ ਆਪਣੇ ਬੌਸ ਦੇ ਨਾਲ ਨਜਾਇਜ ਸੰਬੰਧ ਚੱਲ ਪਏ ਸਨ। ਉਸ ਨੇ ਦਸਿਆ ਕਿ ਮੈਂ ਅਤੇ ਮੇਰੇ ਬੋਸ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ, ਇਸ ਕਰਕੇ ਆਪਾਂ ਦੋਵਾਂ ਨੇ ਇਹ ਸਾਜਿਸ਼ ਰਚੀ। ਅਸੀਂ ਸੁਖਜੀਤ ਦੇ ਘਰ ਤੋਂ ਜਾਣ ਤੋਂ ਬਾਅਦ ਘਰ ਨੂੰ ਅੰਦਰੋਂ ਅੱਗ ਲਗਾ ਦਿੱਤੀ ਅਤੇ ਇੱਕ ਭੀਖ ਮੰਗਣ ਵਾਲੀ ਔਰਤ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸ ਨੂੰ ਬੈਡ ਉਪਰ ਇੰਦੂ ਬਣਾਕੇ ਸੁੱਟ ਦਿੱਤਾ। ਉਸਦੀ ਬੋਡੀ ਨੂੰ ਇਸ ਕਦਰ ਜਲਾ ਦਿੱਤਾ ਕਿ ਇਸ ਦੀ ਪਹਿਚਾਣ ਨਾ ਆਵੇ, ਉਸ ਔਰਤ ਨੂੰ ਇੰਦੂ ਪ੍ਰੀਤ ਦਾ ਨਾਮ ਦੇਣ ਲਈ ਮੈਂ ਆਪਣੀ ਪਾਈ ਹੋਈ ਅੰਗੂਠੀ ਉਸ ਔਰਤ ਦੇ ਹੱਥ ਵਿੱਚ ਪਾ ਦਿੱਤੀ ਜਿਸ ਤੋਂ ਪਤਾ ਲੱਗੇ ਕਿ ਹਿੰਦੂ ਦੀ ਬਾਡੀ ਹੈ।ਪਰ ਅੱਜ 23 ਸਾਲ ਬਾਅਦ ਸੁਖਜੀਤ ਨੇ ਮੈਨੂੰ ਲੱਭ ਲਿਆ।
ਪੁਲਿਸ ਨੇ ਇੰਦੂ ਪ੍ਰੀਤ ਅਤੇ ਉਸ ਦੇ ਬੌਸ ਨੂੰ ਜੋ ਹੁਣ ਪਤੀ ਸੀ, ਉਸ ਔਰਤ ਦੇ ਕਤਲ ਦੇ ਜੁਰਮ ਦੇ ਵਿਚ ਦੋਂਨਾਂ ਨੂੰ ਜੇਲ ਭੇਜ ਦਿੱਤਾ।

Leave a Reply

Your email address will not be published. Required fields are marked *