ਭਰਾ ਨੂੰ ਰੱਖੜੀ ਬੰਨ੍ਹਣ ਆ ਰਹੀ ਸੀ ਲੁਧਿਆਣਾ, ਬੱਸ ਦੀ ਖਿੜਕੀ ਤੋਂ ਸਿਰ ਕੱਢਣ ’ਤੇ ਟੈਂਪੂ ਨੇ ਉਡਾਇਆ

ਲੁਧਿਆਣਾ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਲੜਕੀ ਨੂੰ ਬੱਸ ’ਚ ਉਲਟੀ ਆ ਗਈ, ਜਦੋਂ ਉਹ ਬੱਸ ਦੀ ਖਿੜਕੀ ’ਚੋਂ ਸਿਰ ਕੱਢ ਕੇ ਉਲਟੀਆਂ ਕਰ ਰਹੀ ਸੀ ਤਾਂ ਅਚਾਨਕ ਇਕ ਟੈਂਪੂ ਉਸ ਦੇ ਮੂੰਹ ਨੂੰ ਰਗੜਦਾ ਹੋਇਆ ਲੰਘ ਗਿਆ। ਲੜਕੀ ਦੀ ਵੱਡੀ ਭੈਣ ਨੇ ਬੇਹੋਸ਼ ਹੋਈ ਲੜਕੀ ਨੂੰ ਆਪਣੀ ਗੋਦ ’ਚ ਰੱਖਿਆ ਅਤੇ ਕਾਫੀ ਦੇਰ ਤੱਕ ਪੁਲਸ ਦੇ ਆਉਣ ਦਾ ਇੰਤਜ਼ਾਰ ਕੀਤਾ।

ਜਦੋਂ ਪੁਲਸ ਨਾ ਪੁੱਜੀ ਤਾਂ ਬੱਸ ਚਾਲਕ ਖ਼ੁਦ ਉਸ ਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ ਬੇਬੀ (20) ਨੋਇਡਾ ਦੇ ਸੈਕਟਰ-58 ਸਥਿਤ ਲੇਬਰ ਚੌਕ ਨੇੜੇ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਬੁੱਧਵਾਰ ਸਵੇਰੇ ਉਹ ਨੋਇਡਾ ਤੋਂ ਆਪਣੀ ਭੈਣ, ਜੀਜਾ ਅਤੇ ਆਪਣੇ ਦੋ ਬੱਚਿਆਂ ਨਾਲ ਲੁਧਿਆਣਾ ਜਾਣ ਲਈ ਨਿਕਲੀ ਹੋਈ ਸੀ।

Leave a Reply

Your email address will not be published. Required fields are marked *