ਹੁਣ ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਵੀ ਮਿਲ ਸਕੇਗਾ ਮਾਪਿਆਂ ਦੀ ਜਾਇਦਾਦ ’ਚ ਹਿੱਸਾ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਬਿਨਾਂ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਜਾਇਦਾਦ ਵਿਚ ਹਿੱਸਾ ਮਿਲ ਸਕਦਾ ਹੈ। ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਬਿਨਾਂ ਵਿਆਹ ਦੇ ਬੱਚੇ ਹਿੰਦੂ ਕਾਨੂੰਨ ਤਹਿਤ ਆਪਣੇ ਮਾਤਾ-ਪਿਤਾ ਦੀ ਜਾਇਦਾਦ ’ਤੇ ਅਧਿਕਾਰ ਦਾ ਦਾਅਵਾ ਕਰ ਸਕਦੇ ਹਨ। ਹਿੰਦੂ ਜਾਨਸ਼ੀਨ ਕਾਨੂੰਨ ਮੁਤਾਬਕ ਇਕ ‘ਨਾ ਮੰਣਨਯੋਗ’ ਵਿਆਹ ਵਿਚ ਮਰਦ ਅਤੇ ਔਰਤ ਨੂੰ ਪਤੀ-ਪਤਨੀ ਦਾ ਦਰਜਾ ਨਹੀਂ ਮਿਲਦਾ ਪਰ ਇਕ ‘ਨਾ ਮੰਣਨਯੋਗ ’ ਕੀਤੇ ਜਾਣ ਵਾਲੇ ਵਿਆਹ’ ਵਿਚ ਉਹ ਪਤੀ-ਪਤਨੀ ਦਾ ਦਰਜਾ ਪ੍ਰਾਪਤ ਕਰਦੇ ਹਨ। ਇਕ ‘ਨਾ ਮੰਣਨਯੋਗ’ ਵਿਆਹ ਨੂੰ ਰੱਦ ਕਰਨ ਲਈ ਕਿਸੇ ‘ਡਿਕਰੀ ’ ਦੀ ਲੋੜ ਨਹੀਂ ਹੈ। ਜਿਸ ਵਿਆਹ ਨੂੰ ਕਿਸੇ ਇਕ ਧਿਰ ਦੀ ਅਪੀਲ ’ਤੇ ਰੱਦ ਕੀਤਾ ਜਾ ਸਕਦਾ ਹੈ, ਨੂੰ ‘ਨਾ ਮੰਣਨਯੋਗ ਵਿਆਹ’ ਕਿਹਾ ਜਾਂਦਾ ਹੈ।

ਸਿਖਰਲੀ ਅਦਾਲਤ ਦਾ ਫੈਸਲਾ 2011 ਦੀ ਉਸ ਪਟੀਸ਼ਨ ’ਤੇ ਆਇਆ ਹੈ ਜੋ ਇਸ ਮੁਸ਼ਕਲ ਕਾਨੂੰਨੀ ਮੁੱਦੇ ਨਾਲ ਸਬੰਧਤ ਸੀ ਕਿ ਕੀ ਗੈਰ-ਵਿਆਹੁਤਾ ਬੱਚੇ ਹਿੰਦੂ ਕਾਨੂੰਨ ਅਧੀਨ ਆਪਣੇ ਮਾਤਾ-ਪਿਤਾ ਦੀ ਜੱਦੀ ਜਾਇਦਾਦ ਵਿਚ ਹਿੱਸੇਦਾਰੀ ਦੇ ਹੱਕਦਾਰ ਹਨ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਇਕ ਫੈਸਲੇ ਵਿਚ ਕਿਹਾ ਕਿ ਅਸੀਂ ਹੁਣ ਨਤੀਜਾ ਤਿਆਰ ਕਰ ਲਿਆ ਹੈ, ਪਹਿਲਾ- ‘ਨਾ ਮੰਣਨਯੋਗ’ ਵਿਆਹ ਤੋਂ ਪੈਦਾ ਬੱਚੇ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਦੂਜਾ- ਹਿੰਦੂ ਵਿਆਹ ਐਕਟ ਦੀ ਧਾਰਾ 16 (2) ਦੇ ਸੰਦਰਭ ਵਿਚ ‘ਨਾ ਮੰਣਨਯੋਗ’ ਵਿਆਹ ਦੇ ਰੱਦ ਕੀਤੇ ਜਾਣ ਤੋਂ ਪਹਿਲਾਂ ਪੈਦਾ ਹੋਇਆ ਬੱਚਾ ਜਾਇਜ਼ ਹੁੰਦਾ ਹੈ। ਕੋਰਟ ਨੇ ਕਿਹਾ ਕਿ ਇਸੇ ਤਰ੍ਹਾਂ ਬੇਟੀਆਂ ਨੂੰ ਬਰਾਬਰ ਅਧਿਕਾਰ ਦਿੱਤੇ ਗਏ ਹਨ। ਦੋ ਜੱਜਾਂ ਦੇ ਬੈਂਚ ਨੇ 31 ਮਾਰਚ, 2011 ਨੂੰ ਇਸ ਮਾਮਲੇ ਨੂੰ ਇਕ ਵੱਡੇ ਬੈਂਚ ਨੂੰ ਭੇਜਿਆ ਸੀ। ਅਜੇ ਵਿਸਤ੍ਰਿਤ ਆਰਡਰ ਪ੍ਰਾਪਤ ਨਹੀਂ ਹੋਏ ਹਨ।

Leave a Reply

Your email address will not be published. Required fields are marked *