ਵੱਡੀ ਪ੍ਰਾਪਤੀ : 8ਵੀਂ ਜਮਾਤ ਦੀ ਵਿਦਿਆਰਥਣ ਨੇ ਇਕ ਦਿਨ ਲਈ ਪਠਾਨਕੋਟ ’ਚ ਐੱਸ. ਐੱਚ. ਓ. ਦਾ ਸੰਭਾਲਿਆ ਅਹੁਦਾ

ਪਠਾਨਕੋਟ ਪੁਲਸ ਵਿਭਾਗ ਦੇ ਐੱਸ. ਐੱਚ. ਓ. ਹਰਪ੍ਰੀਤ ਕੌਰ ਬਾਜਵਾ ਦੁਆਰਾ ਸੰਦੀਪਨੀ ਪਬਲਿਕ ਸਕੂਲ ਦੀ ਅੱਠਵੀਂ ਜਮਾਤ ਦੀ ਲੜਕੀ ਦਾ ਮਨੋਬਲ ਵਧਾਉਣ ਲਈ ਉਸਨੂੰ ਇਕ ਦਿਨ ਲਈ ਸਟੇਸ਼ਨ ਹਾਊਸ ਅਫਸਰ (ਐੱਸ. ਐੱਚ. ਓ.) ਦਾ ਅਹੁਦਾ ਦਿੱਤਾ ਅਤੇ ਲੜਕੀ ਨੇ ਨਸ਼ਿਆਂ ਖ਼ਿਲਾਫ਼ ਲੜਨ ਲਈ ਸਹੁੰ ਚੁੱਕ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਲੜਕੀ ਨੇ ਪੁਲਸ ਫੋਰਸ ਦੇ ਰੋਜ਼ਾਨਾ ਕਾਰਜਾਂ ਅਤੇ ਉਸ ਵੱਲੋਂ ਸਾਹਮਣਾ ਕੀਤੀਆਂ ਜਾਂਦੀਆਂ ਚੁਣੌਤੀਆਂ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ। ਇਹ ਵਿਲੱਖਣ ਮੌਕਾ ਪਠਾਨਕੋਟ ਪੁਲਸ ਵਿਭਾਗ ਦੁਆਰਾ ਜ਼ਿਲ੍ਹੇ ’ਚ ਲਗਾਤਾਰ ਨਸ਼ਾ ਵਿਰੋਧੀ ਯਤਨਾਂ ਦੇ ਹਿੱਸੇ ਵਜੋਂ ਆਯੋਜਿਤ ਇਕ ਲੇਖ ਲਿਖਣ ਮੁਕਾਬਲੇ, ਜਿਸਦਾ ਵਿਸ਼ਾ ਸੀ, ‘ਨਸ਼ੇ ਤੋਂ ਰਹਿਤ ਇਕ ਸੋਸਾਇਟੀ’ ’ਚ ਲੜਕੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਮਾਨਤਾ ਵਜੋਂ ਉਸਨੂੰ ਦਿੱਤਾ ਗਿਆ ਹੈ।

ਸੀਨੀਅਰ ਕਪਤਾਨ ਪੁਲਸ ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਨੇ ਲੜਕੀ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਨਸ਼ਿਆਂ ਵਿਰੁੱਧ ਲੜਾਈ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰੇਕ ਵਿਅਕਤੀ ਭਾਵੇਂ ਉਮਰ ਦਾ ਕੋਈ ਵੀ ਹੋਵੇ, ਨਸ਼ਾ ਮੁਕਤ ਸਮਾਜ ਸਿਰਜਣ ’ਚ ਯੋਗਦਾਨ ਪਾ ਸਕਦਾ ਹੈ।

Leave a Reply

Your email address will not be published. Required fields are marked *