ਦਸੂਹਾ ’ਚ ਵਾਪਰਿਆ ਦਰਦਨਾਕ ਹਾਦਸਾ : ਖੜ੍ਹੇ ਟਰੱਕ ’ਚ ਵੱਜੀ ਕਾਰ, ਪਿਓ ਧੀ ਦੀ ਮੌਤ

ਰਾਸ਼ਟਰੀ ਰਾਜਮਾਰਗ ’ਤੇ ਸਥਿਤ ਉੱਚੀ ਬਸਤੀ ਪੈਟਰੋਲ ਪੰਪ ਦੇ ਨੇੜੇ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਆਲਟੋ ਕਾਰ ਟਕਰਾਉਣ ਨਾਲ 3 ਸਾਲ ਦੀ ਬੱਚੀ ਅਤੇ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਹਾਦਸੇ ਵਾਲੀ ਕਾਰ ’ਚ ਮ੍ਰਿਤਕ ਓਮ ਪ੍ਰਕਾਸ਼, ਉਨ੍ਹਾਂ ਦੀ ਪਤਨੀ ਰਾਧਿਕਾ, ਮ੍ਰਿਤਕ ਬੇਟੀ ਯੂਵਿਕਾ ਅਤੇ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰ ਵਰਿੰਦਰ ਸਿੰਘ ਨਿਵਾਸੀ ਜੰਡਵਾਲ ਸਵਾਰ ਸਨ। ਇਸ ਸਬੰਧ ’ਚ ਥਾਣਾ ਦਸੂਹਾ ਦੇ ਏ.ਐੱਸ.ਆਈ. ਅਨਿਕ ਕੁਮਾਰ ਨੇ ਦੱਸਿਆ ਕਿ ਟਰੱਕ ਨੰ. 22 ਬੀ. ਬੀ. 4332 ਸੜਕ ਕਿਨਾਰੇ ਖੜ੍ਹਾ ਸੀ ਅਤੇ ਜਲੰਧਰ ਤੋਂ ਭੰਗਾਲਾ ਜਾ ਰਹੀ ਸੀ ਕਾਰ ਪੀ. ਬੀ. 07 ਬੀ. ਬੀ. 8971 ਖੜ੍ਹੇ ਟਰੱਕ ਨਾਲ ਟਕਰਾ ਗਈ।

ਗੰਭੀਰ ਤੌਰ ’ਤੇ ਜ਼ਖਮੀ ਰਾਧਿਕਾ ਅਤੇ ਵਰਿੰਦਰ ਸਿੰਘ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਸਾਲ ਦੀ ਬੱਚੀ ਯੂਵਿਕਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਓਧਰ ਬੱਚੀ ਦੇ ਪਿਤਾ ਓਮ ਪ੍ਰਕਾਸ਼ ਦੀ ਵੀ ਕੁਝ ਦੇਰ ਬਾਅਦ ਮੌਤ ਹੋ ਗਈ। ਹਾਦਸੇ ਪਿੱਛੋਂ ਟਰੱਕ ਡਰਾਈਵਰ ਫਰਾਰ ਹੋ ਗਿਆ।

Leave a Reply

Your email address will not be published. Required fields are marked *