ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਵਧਣਗੀਆਂ ਮੁਸ਼ਕਿਲਾਂ, ਚਾਰਜਸ਼ੀਟ ’ਚ ਹੋਇਆ ਖੁਲਾਸਾ

ਹਰਿਆਣਾ ’ਚ ਜੂਨੀਅਰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ’ਚ ਸੂਬੇ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਪੁਲਸ ਕੋਲ ਉਨ੍ਹਾਂ ਵਿਰੁੱਧ ਅਹਿਮ ਸਬੂਤ ਹਨ, ਜਿਨ੍ਹਾਂ ਦਾ ਖੁਲਾਸਾ ਚਾਰਜਸ਼ੀਟ ਨਾਲ ਹੋਇਆ ਹੈ। ਚਾਰਜਸ਼ੀਟ ’ਚ ਇਕ ਗੱਲ ਸਪਸ਼ਟ ਹੈ ਕਿ ਸੰਦੀਪ ਨੇ ਜੋ ਬਿਆਨ ਦਿੱਤੇ, ਉਨ੍ਹਾਂ ’ਚ ਕਈ ਗੱਲਾਂ ਮੇਲ ਨਹੀਂ ਖਾ ਰਹੀਆਂ। ਮੰਤਰੀ ਨੇ ਪੁਲਸ ਨੂੰ ਕਿਹਾ ਸੀ ਕਿ ਪੀੜਤਾ ਨਾਲ ਉਨ੍ਹਾਂ ਦੇ ਨਿੱਜੀ ਰਿਸ਼ਤੇ ਨਹੀਂ ਸਨ, ਜਾਂਚ ’ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਵਿਚਾਲੇ ਰਿਸ਼ਤੇ ਪ੍ਰੋਫੈਸ਼ਨਲ ਰਿਲੇਸ਼ਨ ਨਾਲ ਕਿਤੇ ਜ਼ਿਆਦਾ ਸਨ। ਪੁਲਸ ਵਲੋਂ ਚਾਰਜਸ਼ੀਟ ਦੇ ਖੁਲਾਸੇ ਤੋਂ ਬਾਅਦ ਪੀੜਤ ਮਹਿਲਾ ਕੋਚ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੰਦੀਪ ਸਿੰਘ ਦਾ ਸਾਥ ਦੇਣ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਵੀ ਅਸਤੀਫਾ ਲੈਣਾ ਚਾਹੀਦਾ। ਉਸ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਨੇ ਪੁਲਸ ਨੂੰ ਸਾਰੇ ਬਿਆਨ ਝੂਠੇ ਦਿੱਤੇ ਹਨ।

ਚਾਰਜਸ਼ੀਟ ’ਤੇ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਕੇਸ ’ਚ ਦੋਸ਼ ਤੈਅ ਕੀਤੇ ਜਾਣ ਨੂੰ ਨੂੰ ਲੈ ਕੇ ਬਹਿਸ ਹੋਵੇਗੀ। ਮਹਿਲਾ ਕੋਚ ਦੇ ਵਕੀਲ ਨੇ ਕਿਹਾ ਹੈ ਕਿ ਚਾਰਜਸ਼ੀਟ ’ਚ ਰੇਪ ਦੀ ਕੋਸ਼ਿਸ਼ ਦੀ ਧਾਰਾ ਪੁਲਸ ਨੇ ਨਹੀਂ ਲਗਾਈ ਹੈ, ਉਸ ਨੂੰ ਜੋੜਣ ਲਈ ਕੋਰਟ ’ਚ ਅਪੀਲ ਕੀਤੀ ਜਾਵੇਗੀ। ਉੱਧਰ ਰਾਜ ਮੰਤਰੀ ਸੰਦੀਪ ਸਿੰਘ ਨੇ ਚੰਡੀਗੜ੍ਹ ਡਿਸਟ੍ਰਿਕਟ ਕੋਰਟ ’ਚ ਅਗਾਊਂ ਜ਼ਮਾਨਤ ਅਰਜ਼ੀ ਦਿੱਤੀ ਹੈ। ਇਸ ’ਤੇ ਕੋਰਟ ਨੇ ਪੁਲਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਇਸ ’ਤੇ ਸੁਣਵਾਈ 13 ਸਤੰਬਰ ਨੂੰ ਹੋਵੇਗੀ।

Leave a Reply

Your email address will not be published. Required fields are marked *