ਘੋੜੀ ਚੜ੍ਹਨ ਤੋਂ ਪਹਿਲਾ ਲਾੜਾ ਫਰਾਰ, ਲੜਕੀ ਵਾਲੇ ਕਰਦੇ ਰਹੇ ਬਰਾਤ ਦਾ ਇੰਤਜ਼ਾਰ

ਇਥੇ ਇਕ ਪਰਿਵਾਰ ਦੀ ਲੜਕੀ ਦੀ ਵਿਆਹ ਸੀ ਤੇ ਅੱਜ ਬਰਾਤ ਆਉਣੀ ਸੀ ਤੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ। ਲੜਕੀ ਦੀ ਮਾਪਿਆਂ ਵੱਲੋਂ ਬੜੀਆਂ ਸੱਧਰਾਂ ਤੇ ਚਾਵਾਂ ਨਾਲ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਪਰ ਇਹ ਖੁਸ਼ੀ ਉਸ ਸਮੇਂ ਗਮੀ ਵਿਚ ਬਦਲ ਗਈ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਲਾੜਾ ਤਾਂ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਚੁੱਕਾ ਹੈ। ਫਿਰ ਇਹ ਮਾਮਲਾ ਥਾਣਾ ਸਾਦਿਕ ਪੁੱਜਾ ਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਕੋਲ ਦੋਵੇਂ ਧਿਰਾਂ ਪੇਸ਼ ਹੋਈਆਂ। ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਅੱਜ ਬਰਾਤ ਆਉਣੀ ਸੀ ਜਦ ਕਿ ਬੀਤੇ ਕੱਲ ਅਸੀਂ ਲੜਕੇ ਨੂੰ ਸ਼ਗਨ ਪਾਉਣ ਉਨ੍ਹਾਂ ਦੇ ਜ਼ਿਲਾ ਫਰੀਦਕੋਟ ਦੇ ਵਾਂਦਰ ਨੇੜੇ ਪਿੰਡ ਡੋਡ ਗਏ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਲੜਕਾ ਫਰਾਰ ਹੋ ਚੁੱਕਾ ਹੈ। ਥਾਣੇ ਵਿਚ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੇ ਦੇ ਪਹਿਲਾਂ ਕਿਸੇ ਹੋਰ ਲੜਕੀ ਨਾਲ ਸਬੰਧ ਸਨ ਤੇ ਸਾਨੂੰ ਹਨੇਰੇ ਵਿਚ ਰੱਖ ਕੇ ਸਾਡੀ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲੜਕੀ ਪਰਿਵਾਰ ਨਾਲ ਲੜਕੇ ਦੇ ਪਰਿਵਾਰ ਵੱਲੋਂ 420 ਕੀਤੀ ਗਈ ਹੈ ਤੇ ਲੜਕੇ ਦੇ ਕਿਸੇ ਹੋਰ ਨਾਲ ਲੜਕੀ ਨਾਲ ਸਬੰਧਾਂ ਦਾ ਪਰਦਾ ਰੱਖਿਆ ਗਿਆ।

ਕੱਲ ਸ਼ਗਨ ਪਾਉਣ ਲਈ ਕਾਫੀ ਲੋਕ ਗਏ ਸਨ ਤੇ ਕਰੀਬ ਡੇਢ ਲੱਖ ਰੁਪਏ ਦਾ ਮੋਟਰ ਸਾਈਕਲ ਵੀ ਨਵਾਂ ਖਰੀਦ ਕੇ ਸ਼ਗਨ ’ਤੇ ਦੇਣ ਲਈ ਲੈ ਕੇ ਗਏ ਸਨ। ਮੁੰਡਾ ਤੇ ਮੁੰਡੇ ਦਾ ਪਿਤਾ ਸਰਕਾਰੀ ਮੁਲਾਜ਼ਮ ਹਨ। ਇਹ ਪਤਾ ਲੱਗਣ ’ਤੇ ਲੜਕੀ ਪਰਿਵਾਰ ਸੁੰਨ ਰਹਿ ਗਿਆ ਤੇ ਉਨ੍ਹਾਂ ਥਾਣਾ ਸਾਦਿਕ ਆ ਕੇ ਲਿਖਤੀ ਸ਼ਿਕਾਇਤ ਕੀਤੀ।

Leave a Reply

Your email address will not be published. Required fields are marked *