ਉੱਡਦੇ ਜਹਾਜ਼ ਦਾ ਪਾਇਲਟ ਹੋ ਗਿਆ ਬੇਹੋਸ਼

2022 ਵਿਚ ਇਕ ਅਜਿਹੀ ਘਟਨਾ ਹੋਈ ਸੀ ਜਿਸ ਨੇਜਿਸਨੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਇੱਕ ਜਹਾਜ਼ 10,000 ਫੁੱਟ ਦੀ ਊੰਚਾਈ ਤੇ ਆਰਡਰ ਰਿਹਾ ਹੁੰਦਾ ਹੈ ਤੇ ਉਸ ਦਾ ਪਾਇਲਟ ਬੇਹੋਸ਼ ਹੋ ਜਾਂਦਾ ਹੈ। ਤੇ ਜਹਾਜ ਦੇ ਪਿੱਛੇ ਬੈਠੇ ਮੁਸਾਫ਼ਿਰਾਂ ਦੇ ਹੱਥ ਪੈਰ ਠੰਡੇ ਹੋ ਜਾਂਦੇ ਨੇ ਕਿਉਂਕਿ ਨਾ ਤਾਂ ਉਹਨਾਂ ਦੇ ਵਿੱਚੋਂ ਕੋਈ ਪਾਇਲਟ ਸੀ ਤੇ ਨਾ ਹੀ ਕਿਸੇ ਨੂੰ ਅੰਦਾਜ਼ਾ ਹੁੰਦਾ ਹੈ ਕਿ ਹੁਣ ਅੱਗੇ ਕੀ ਕਰਨਾ ਹੈ। ਇਹਨਾਂ ਮੁਸਾਫ਼ਿਰਾਂ ਨੂੰ ਆਪਣੇ ਅੱਗੇ ਮੌਤ ਦਿਖਾਈ ਦੇ ਰਹੀ ਸੀ। ਪਰ ਤੁਸੀਂ ਸੁਣ ਕੇ ਹੈਰਾਨ ਰਹੇ ਕਿ ਇਹਨਾਂ ਮੁਸਾਫ਼ਰਾਂ ਨੇ ਇਹ ਜਹਾਜ ਨੂੰ ਸਹੀ ਸਲਾਮਤ ਲੈਂਡ ਕਰਵਾ ਦਿੱਤਾ ਸੀਅੱਜ ਦੀ ਇਸ ਵੀਡੀਓ ਵਿੱਚ ਇਸ ਘਟਨਾ ਦੀ ਡੀਟੇਲ ਜਾਣਦੇ ਹਾਂ।

ਇਹ ਗੱਲ ਹੈ 10 ਮਈ 2022 ਦੀ ਜਦੋਂ ਛੇ ਮੁਸਾਫ਼ਿਰ ਇੱਕ ਛੋਟੇ ਜਿਹੇ ਜਹਾਜ ਦੇ ਵਿੱਚ ਮਾਰਸ਼ ਹਾਰਬਰ ਤੋਂ ਅਮਰੀਕਾ ਜਾ ਰਹੇ ਸਨ। ਇਹਨਾਂ ਦੀ ਪਹਿਲੀ ਮੁਲਾਕਾਤ ਜਹਾਜ਼ ਦੇ ਵਿੱਚ ਹੀ ਹੁੰਦੀ ਹੈ। 10: 35 ਮਿੰਟ ‘ਤੇ ਇਹ ਸਾਰੇ ਜਣੇ ਜਹਾਜ ਦੇ ਵਿੱਚ ਬੈਠ ਜਾਂਦੇ ਨੇ ਤੇ ਫਿਰ ਜਹਾਜ਼ ਉਡਾਨ ਭਰਦਾ ਹੈ। ਕਿਸਮਤ ਦੇ ਨਾਲ ਇਹ ਛੇ ਜਾਣਿਆ ਦੇ ਵਿੱਚੋਂ ਇੱਕ ਜਣਾ ਪਾਇਲਟ ਦਾ ਦੋਸਤ ਨਿਕਲਦਾ ਹੈ ਤੇ ਜਿਹੜਾ ਪਾਈਲਟ ਦਾ ਦੋਸਤ ਆਉਂਦਾ ਉਹ ਪਾਇਲਟ ਦੇ ਕੋਲ ਜਾ ਕੇ ਹੀ ਅੱਗੇ ਬੈਠ ਜਾਂਦਾ ਹੈ। ਜਹਾਜ ਵੀ ਆਪਣੀ ਮੈਕਸੀਮਮ ਉਚਾਈ ਤੇ ਉੱਡ ਰਿਹਾ ਸੀ ਤੇ ਇਹਨਾਂ ਦਾ ਇਹ ਸਾਰਾ ਸਫ਼ਰ ਇੱਕ ਘੰਟੇ 20 ਮਿੰਟ ਦਾ ਹੋਣ ਵਾਲਾ ਸੀ

ਪਰ 45 ਮਿੰਟ ਦੇ ਸਫਰ ਤੋਂ ਬਾਅਦ ਪਾਇਲਟ ਨੇ ਆਪਣੇ ਨਾਲ ਬੈਠੇ ਦੋਸਤ ਨੂੰ ਕਿਹਾ ਕਿ ਉਸਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਉਸਨੂੰ ਆਪਣਾ ਸਰੀਰ ਵੀ ਭਾਰਾ ਭਾਰਾ ਲੱਗ ਰਿਹਾ ਹੈ। ਐਨਾ ਕਹਿੰਦੇ ਸੀ ਪਾਇਲਟ ਦੀਆਂ ਅੱਖਾਂ ਬੰਦ ਹੋ ਗਈਆਂ। ਉਸਦੇ ਨਾਲ ਬੈਠੇ ਦੋਸਤ ਨੇ ਪਾਇਲਟ ਨੂੰ ਜਗਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬੇਹੋਸ਼ ਹੋ ਚੁੱਕਿਆ ਸੀ। ਜਹਾਜ ਹੁਣ 12,000 ਫੁੱਟ ਦੀ ਉਚਾਈ ਤੇ ਉਡ ਰਿਹਾ ਸੀ ਤੇ ਪਿੱਛੇ ਬੈਠੇ ਮੁਸਾਫ਼ਰਾਂ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਜਹਾਜ ਨੂੰ ਕਿਵੇਂ ਸੰਭਾਲਣਾ ਕਿਉਂਕਿ ਪਾਇਲਟ ਤਾਂ ਬੇਹੋਸ਼ ਹੋ ਚੁੱਕਿਆ ਸੀ। ਜਹਾਜ ਦੇ ਮੁਸਾਫ਼ਰਾਂ ਨੇ ਰਲ ਕੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਪਾਇਲਟ ਨੂੰ ਹੋਸ਼ ਆ ਜਾਵੇ। ਪਰ ਕੋਈ ਫਾਇਦਾ ਨਹੀਂ ਹੋਇਆ।

ਪਰ ਪਾਇਲਟ ਦੇ ਦੋਸਤ ਨੇ ਹਰ ਨਹੀਂ ਮੰਨੀ ਅਤੇ ਉਹ ਹਿੰਮਤ ਕਰਕੇ ਜਹਾਜ਼ ਦੀ ਪਾਇਲਟ ਵਾਲੀ ਸੀਟ ਦੇ ਉੱਪਰ ਬੈਠ ਗਿਆ।ਇਸ ਤੋਂ ਬਾਅਦ ਏ.ਟੀ.ਸੀ ਦੇ ਨਾਲ ਸੰਪਰਕ ਕਰਕੇ ਦੇਖਿਆ ਗਿਆ। ਓਹਨਾ ਨੇ ਏ.ਟੀ.ਸੀ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਸਾਨੂੰ ਗਾਈਡ ਕਰੋ ਕਿ ਅਸੀਂ ਕਿਸ ਤਰ੍ਹਾਂ ਅੱਗੇ ਜਹਾਜ ਨੂੰ ਲੈਂਡ ਕਰੀਏ। ਮੁਸਾਫ਼ਰਾਂ ਦੀ ਬਦਕਿਸਮਤੀ ਸੀ ਕਿ ਉਹ ਜਿਹੜੇ ਏ.ਟੀ.ਸੀ ਦੇ ਮੁਲਾਜ਼ਮ ਦੇ ਨਾਲ ਗੱਲ ਕਰ ਰਹੇ ਸਨ ਉਹ ਨਵਾਂ ਸੀ ਅਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਨਹੀਂ ਕਰ ਪਾ ਰਿਹਾ ਸੀ।ਇਹਨਾਂ ਮੁਸਾਫਰਾਂ ਦੀ ਉਸ ਸਮੇ ਕਿਸਮਤ ਜਾਗ ਜਾਂਦੀ ਜਦੋਂ ਇਕ ਤਜ਼ਰਬੇ ਕਰ ਪਾਇਲਟ ਆਪਣੇ ਕਿਸੇ ਕੰਮ ਦੇ ਕਾਰਨ ਏ.ਟੀ.ਸੀ ਦੇ ਦਫ਼ਤਰ ਦੇ ਵਿੱਚ ਜਾਂਦਾ ਹੈ ਤਾਂ ਏ.ਟੀ.ਸੀ ਦੇ ਮੁਲਾਜ਼ਮ ਨੇ ਝੱਟ

ਹੀ ਇਹਨਾਂ ਦੀ ਗੱਲ ਰਾਬਰਟ ਦੇ ਨਾਲ ਕਰਵਾ ਦਿਤੀ। ਰਾਬਰਟ ਨੇ ਸਭ ਤੋਂ ਪਹਿਲਾਂ ਉਸ ਜਹਾਜ਼ ਤੇ ਕੰਟਰੋਲ ਪੈਨਲ ਦਾ ਪ੍ਰਿੰਟ ਕੱਢਿਆ ਤਾਂ ਕਿ ਹੋਰ ਚੰਗੀ ਤਰ੍ਹਾਂ ਮੁਸਾਫ਼ਰਾਂ ਨੂੰ ਦੱਸ ਸਕੇ ਕਿ ਜਹਾਜ ਨੂੰ ਕਿਵੇਂ ਸੰਭਾਲਣਾ ਹੈ। ਉਸ ਨੇ ਸਭ ਤੋਂ ਪਹਿਲਾਂ ਉਹਨਾਂ ਮੁਸਾਫ਼ਰਾਂ ਨੂੰ ਜਹਾਜ ਦੇ ਨਕਸ਼ਿਆਂ ਬਾਰੇ ਦੱਸਿਆ ਤਾਂ ਕਿ ਉਹ ਅੱਗੇ ਜਾਕੇ ਉਹ ਸਮਝ ਸਕਣ। ਰਾਬਰ ਨੂੰ ਇਹ ਡਰ ਸੀ ਕਿ ਕਿਤੇ ਜਹਾਜ਼ ਦੇ ਮੁਸਾਫ਼ਿਰ ਅਮਰੀਕਾ ਦੀ ਜਗ੍ਹਾ ਕਿਸੇ ਹੋਰ ਦੇਸ਼ ਦੇ ਪਾਸੇ ਨਾ ਚਲੇ ਜਾਣ ਤੇ ਜਹਾਜ ਦੇ ਵਿੱਚ ਤੇਲ ਘੱਟ ਹੋਣ ਕਾਰਣ ਉਹ ਕਰੈਸ਼ ਹੋ ਜਾਵੇ। ਰਾਬਰਟ ਰਾਡਾਰ ਤੋਂ ਜਹਾਜ ਉਤੇ ਨਜਰ ਰੱਖੇ ਹੋਏ ਸੀ। ਅਖੀਰਕਾਰ ਜਹਾਜ ਅਮਰੀਕਾ ਦੇ ਵਿਚ ਦਾਖਲ ਹੋ ਜਾਂਦਾ ਹੈ। ਸਾਰੇ ATC ਦਾ ਸਟਾਫ ਕੰਟਰੋਲ ਰੂਮ ਦੇ ਵਿਚ ਸੀ।


ਇਹਨਾਂ ਮੁਸਾਫ਼ਰਾਂ ਨੂੰ ਵੀ ਪਤਾ ਸੀ ਕਿ ਹੁਣ ਉਹਨਾਂ ਦੀ ਛੋਟੀ ਜਿਹੀ ਗਲਤੀ ਵੀ ਜਹਾਜ ਨੂੰ ਥੱਲੇ ਸੁੱਟਣ ਦੇ ਲਈ ਕਾਫੀ ਹੋਵੇਗੀ ਇਸ ਤਰ੍ਹਾਂ ਕਰਦੇ-ਕਰਦੇ ਇਹ ਮੁਸਾਫ਼ਿਰ ਜਹਾਜ਼ ਨੂੰ ਏਅਰਪੋਰਟ ਤੇ ਬਿਲਕੁਲ ਨੇੜੇ ਲੈ ਆਉਂਦੇ ਨੇ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਹਾਜ ਨੂੰ ਲੈਂਡ ਕਿਸ ਤਰ੍ਹਾਂ ਕਰਵਾਇਆ ਜਾਵੇ ਕਿਉਂਕਿ ਲੈਂਡਿੰਗ ਦੇ ਸਮੇ ਇਹਨਾਂ ਵੱਲੋਂ ਕੀਤੀ ਛੋਟੀ ਜਿਹੀ ਗ਼ਲਤੀ ਦੇ ਨਾਲ ਵੀ ਜਹਾਜ ਦਾ ਬੈਲੈਂਸ ਵਿਗੜ ਸਕਦਾ ਸੀ ਤੇ ਜਹਾਜ ਥੱਲੇ ਡਿੱਗ ਕੇ ਤਬਾਹ ਹੋ ਸਕਦਾ ਸੀ। ਰਾਬਰਟ ਬਾਰ ਬਾਰ ਇਹਨਾਂ ਮੁਸਾਫ਼ਰਾਂ ਨੂੰ ਇਹ ਹੌਂਸਲਾ ਦੇ ਰਹੇ ਸਨ ਕਿ ਤੁਸੀਂ ਇਹ ਚੀਜ਼ ਕਰ ਸਕਦੇ ਹੋ ਤੁਸੀਂ ਬਿਲਕੁੱਲ ਵੀ ਨਹੀਂ ਘਬਰਾਉਣਾ ਤੁਸੀਂ ਜਹਾਜ ਨੂੰ ਲੈਂਡ ਕਰਵਾ ਸਕਦੇ ਹੋ। ਇਹਨਾਂ ਮੁਸਾਫ਼ਰਾਂ ਨੂੰ ਜਹਾਜ ਦੀ ਹਾਈਟ ਘੱਟ

ਕਰਨ ਨੂੰ ਕਿਹਾ ਤੇ ਇਹਨਾਂ ਮੁਸਾਫਰਾਂ ਨੇ ਜਹਾਜ ਨੂੰ 10000 ਤੋਂ 2000 ਫੁਟ ਤੱਕ ਪਹੁੰਚਾ ਦਿੱਤਾ ਇਸ ਤੋਂ ਬਾਅਦ ਏਟੀਸੀ ਨੇ ਉਸ ਏਅਰਪੋਰਟ ਤੇ ਉਤਰ ਤੇ ਚੜ੍ਹਨ ਵਾਲੇ ਸਾਰੇ ਜਹਾਜਾਂ ਨੂੰ ਰੋਕ ਦਿੱਤਾ ਤਾਂ ਕਿ ਇਹ ਜਹਾਜ਼ ਦੀ ਬਹੁਤ ਸੇਫ ਤਰੀਕੇ ਨਾਲ ਲੈਂਡਿੰਗ ਕਾਰਵਾਈ ਜਾ ਸਕੇ। ਇਸ ਸਮੇਂ ਰੋਬਟਰ ਇਹਨਾਂ ਮੁਸਾਫ਼ਰਾਂ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਸਨ ਕਿ ਕਿਵੇਂ ਉਹਨਾਂ ਨੇ ਜਹਾਜ ਦੀ ਸਪੀਡ ਘਟ ਕਰਨੀ ਹੈ ਹੋਂਸਲਾ ਬਣਾ ਕੇ ਰੱਖਣਾ ਅਤੇ ਜਹਾਜ਼ ਨੂੰ ਥੱਲੇ ਲੈਂਡ ਕਰਨਾ ਹੈ ,ਤੱਕ ਹੁਣ ਜਹਾਜ ਹੌਲੀ ਹੌਲੀ ਜਹਾਜ ਦੀ ਸਪੀਡ ਘਟ ਕਰਨੀ ਹੈ ਹੋਂਸਲਾ ਬਣਾ ਕੇ ਰੱਖਣਾ ਅਤੇ ਜਹਾਜ਼ ਨੂੰ ਥੱਲੇ ਲੈਂਡ ਕਰਨਾ ਹੈ ,ਤੱਕ ਹੁਣ ਜਹਾਜ ਹੌਲੀ ਹੌਲੀ ਏਅਰਪੋਰਟ ਦੇ ਨੇੜੇ ਆ ਗਿਆ ਸੀ ਤੇ ਉਹ ਕੰਟਰੋਲ ਰੂਮ ਤੋਂ ਹੁਣ ਜਹਾਜ ਨੂੰ

ਬਿਲਕੁਲ ਸਾਫ਼ ਸਾਫ਼ ਦੇਖ ਸਕਦੇ ਸਨ। ਸਾਰੇ ਜਾਣੇ ਇਹ ਸੋਚ ਕੇ ਹੈਰਾਨ ਸਨ ਕਿ ਇਹ ਜਹਾਜ ਨੂੰ ਪਾਇਲਟ ਦੀ ਜਗ੍ਹਾ ਤੇ ਮੁਸਾਫ਼ਿਰ ਉਡਾ ਰਹੇ ਨੇ। ਤੇ ਹੁਣ ਉਹ ਇਸਨੂੰ ਲੈਂਡ ਵੀ ਕਰਵਾਉਣ ਵਾਲੇ ਨੇ। ਮੁਸਾਫ਼ਰ ਅਤੇ ਸਾਰੇ ਮੁਲਾਜ਼ਮਾਂ ਦੇ ਸਾਹ ਸੁੱਕੇ ਪਏ ਸਨ ਕਿਉਂਕਿ ਅਗਲੇ ਕੁੱਝ ਮਿੰਟਾਂ ਦੇ ਵਿੱਚ ਵੀ ਜ਼ਿੰਦਗੀ ਤੇ ਮੌਤ ਦਾ ਫੈਂਸਲਾ ਹੋਣ ਵਾਲਾ ਸੀ। ਆਖਿਰਕਾਰ ਜਹਾਜ ਸਹੀ ਸਲਾਮਤ ਰਨਵੇ ਦੇ ਉੱਪਰ ਲੈਂਡ ਕਰ ਜਾਂਦਾ ਹੈ ਤੇ ਸਾਰੇ ਜਾਣੇ ਮਿਲ ਕੇ ਇਹਨਾਂ ਮੁਸਾਫ਼ਿਰਾਂ ਨੂੰ ਮੁਬਾਰਕਬਾਦ ਕੀਤਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪਾਇਲਟ ਨੋ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਸੀ। ਜਿਸ ਕਾਰਨ ਬੇਹੋਸ਼ ਹੋ ਗਿਆ ਸੀ ਤੇ ਉਸਦਾ ਵੀ ਇਲਾਜ਼ ਕਰਵਾਇਆ ਗਿਆ ਤੇ ਉਸਦੀ ਵੀ ਜਾਨ ਬਚ ਗਈ।

Leave a Reply

Your email address will not be published. Required fields are marked *