2 ਨੰਬਰ ਚ ਅਮਰੀਕਾ ਜਾ ਰਹੀਆਂ ਭੈਣਾਂ ਨਾਲ ਹੋਇਆ ਇਹ ਕੰਮ

ਦੀਪ ਨਾਮ ਦਾ ਇਕ ਇੱਕ ਨੌਜਵਾਨ ਸੰਗਰੂਰ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ। ਅਤੇ ਉਸਦਾ ਸੁਪਨਾ ਸੀ ਕਿ ਉਹ ਅਮਰੀਕਾ ਜਾ ਕੇ ਉਹ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਵੇ। ਉਸ ਨੇ ਕਰਜ਼ਾ ਚੁੱਕ ਕੇ ਢਾਈ ਰੁਪਏ ਵਿਆਜ ਦੇ 18 ਲੱਖ ਰੁਪਏ ਅਮਰੀਕਾ ਜਾਣ ਲਈ ਏਜਂਟ ਨੂੰ ਦਿੱਤੇ ਸਨ ਅਤੇ ਕੁੱਲ ਮਿਲਾ ਕੇ ਉਹਨਾਂ ਨੂੰ 20 ਲੱਖ ਦਾ ਖਰਚਾ ਦੱਸਿਆ ਗਿਆ ਸੀ। ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਦੋ ਨੰਬਰ ਵਿੱਚ ਅਮਰੀਕਾ ਜਾ ਰਿਹਾ ਹੈ। ਕਿਉਂਕਿ ਏਜੰਟ ਨੇ ਇਸਦੇ ਬਾਰੇ ਵਿੱਚ ਕੁਝ ਵੀ ਨਹੀਂ ਸੀ ਦੱਸਿਆ ਉਸਨੇ ਸਿਰਫ ਇਹ ਹੀ ਦੱਸਿਆ ਸੀ ਕਿ 40-45 ਦਿਨਾਂ ਵਿੱਚ ਉਹ ਅਮਰੀਕਾ ਪਹੁੰਚ ਜਾਵੇਗਾ।

ਉਹ ਨੌਜਵਾਨ ਜੂਨ ਮਹੀਨੇ ਵਿੱਚ ਅਮਰੀਕਾ ਜਾਣ ਲਈ ਘਰੋਂ ਚਲਾ ਗਿਆ ਉਸਨੂੰ ਐਕਵਾਰਡੋਰ ਦਾ ਟੂਰਿਸਟ ਵੀਜ਼ਾ ਮਿਲਿਆ ਹੋਇਆ ਸੀ। ਉਹ ਇਕੱਲਾ ਹੀ ਗਿਆ ਸੀ ਅਤੇ ਅੱਗੇ ਜਾ ਕੇ ਉਸਨੂੰ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦਾ ਸਾਥ ਮਿਲ ਗਿਆ ਜਦੋਂ ਉਸਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਸਾਰੇ ਵੀ ਟੂਰਿਸਟ ਵਿਜੇ ਤੇ ਇੱਥੋਂ ਤੱਕ ਪਹੁੰਚੇ ਹਨ। ਉਸ ਤੋਂ ਬਾਅਦ ਜਦੋਂ ਉਹ ਏਅਰਪੋਰਟ ਤੋਂ ਬਾਹਰ ਨਿਕਲਿਆ ਤਾਂ ਉਸਨੂੰ ਉਥੇ ਇੱਕ ਆਦਮੀ ਮਿਲਿਆ ਜਿਸ ਕੋਲ ਉਹਨਾਂ ਦੀਆਂ ਫੋਟੋਆਂ ਸਨ ਉਹਨਾਂ ਨੂੰ ਕਿਹਾ ਗਿਆ ਸੀ ਕਿ ਜਿਸ ਕੋਲ ਤੁਹਾਡੀ ਫੋਟੋ ਹੋਵੇਗੀ ਉਸ ਨਾਲ ਜਾਣਾ ਹੈ।

ਉਹਨਾਂ ਨੂੰ ਉਸਦੀ ਭਾਸ਼ਾ ਸਮਝ ਨਹੀਂ ਸੀ ਆ ਰਹੀ ਅਤੇ ਨਾ ਹੀ ਉਸ ਆਦਮੀ ਨੂੰ ਉਹਨਾਂ ਨੌਜਵਾਨਾਂ ਦੀ ਭਾਸ਼ਾ ਸਮਝ ਆਉਂਦੀ ਸੀ ਉਹ ਉਹਨਾਂ ਨੂੰ ਟਰਬੋ ਦੇ ਇੱਕ ਹੋਟਲ ਵਿੱਚ ਲੈ ਗਿਆ। ਉਸੇ ਰਾਤ ਉਹਨਾਂ ਨੂੰ ਕੋਲੰਬੀਆ ਦੇ ਲਈ ਸ਼ਿਫਟ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਮੈਡਲੀਨ ਹੁੰਦੇ ਹੋਏ ਇਮੀਗ੍ਰੇਸ਼ਨ ਤੋਂ ਕੰਟਰੀ ਆਊਟਰ ਲਿਆ ਅਤੇ ਅੱਗੇ ਉਹ ਬਾਏ ਰੋਡ ਟਰਬੋ ਪਹੁੰਚੇ ਉੱਥੇ ਉਹਨਾਂ ਦੀ 8 ਘੰਟੇ ਦੀ ਸ਼ਿਫਟ ਸੀ ਅੱਠ ਘੰਟੇ ਉਹ ਲਗਾਤਾਰ ਸਮੁੰਦਰ ਵਿੱਚ ਹੀ ਰਹੇ ਉਸ ਤੋਂ ਬਾਅਦ ਜਦੋਂ ਉਹ ਪਨਾਮਾ ਪਹੁੰਚੇ ਤਾਂ ਜੰਗਲ ਦਾ ਰਸਤਾ ਸਟਾਰਟ ਹੋ ਗਿਆ। ਕਈ ਮੁੰਡਿਆਂ ਦਾ ਗਰੁੱਪ ਸੀ ਲਗਭਗ ਛੇ ਦਿਨਾਂ ਦਾ ਉਹਨਾਂ ਦਾ ਜੰਗਲ ਦਾ ਰਾਸਤਾ ਸੀ।

ਜੰਗਲ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ। ਟਰਬੋ ਤੋਂ ਉਹਨਾਂ ਨੂੰ ਦੋ ਦਿਨ ਦਾ ਸਮਾਨ ਦਿੱਤਾ ਗਿਆ ਸੀ। ਜੋ ਕਿ ਉਹਨਾਂ ਨੇ ਜੰਗਲ ਦੇ ਰਸਤੇ ਦੇ ਦੌਰਾਨ ਵਰਤਣਾ ਸੀ ਪਰ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਿਰਫ ਇੱਕ ਦਿਨ ਦਾ ਹੀ ਜੰਗਲ ਦਾ ਰਸਤਾ ਹੈ। ਜਦੋਂ ਕਿ ਉਹਨਾਂ ਨੂੰ ਛੇ ਦਿਨ ਲੱਗ ਗਏ, ਪਹਿਲਾਂ ਦਿਨ ਤਾਂ ਉਹਨਾਂ ਦਾ ਬਹੁਤ ਵਧੀਆ ਸੀ ਸਾਰੇ ਨੌਜਵਾਨ ਹੱਸੀ ਖੁਸ਼ੀ ਰਸਤਾ ਤੈਅ ਕਰ ਰਹੇ ਸਨ। ਉਹਨਾਂ ਕੋਲ ਖਾਣ ਪੀਣ ਲਈ ਸਮਾਨ ਵੀ ਪੂਰਾ ਸੀ ਪਰ ਜਦੋਂ ਦੂਸਰਾ ਦਿਨ ਆਇਆ ਤਾਂ ਸਮਾਨ ਖਤਮ ਹੋਣ ਲੱਗ ਪਿਆ ਅਤੇ ਸਾਰੇ ਨੌਜਵਾਨ ਮਾਉਂਟੇਨ ਚੜ ਚੜ ਕੇ ਥੱਕ ਚੁੱਕੇ ਸਨ।

ਖਾਣ ਪੀਣ ਦੀ ਤੰਗੀ ਵੀ ਸ਼ੁਰੂ ਹੋ ਗਈ ਸੀ ਤਿੰਨ ਦਿਨ ਉਹਨਾਂ ਨੌਜਵਾਨਾਂ ਨੇ ਭੁੱਖੇ ਭਾਣੇ ਜੰਗਲ ਦਾ ਰਸਤਾ ਤੈਅ ਕੀਤਾ ਜੰਗਲ ਵਿੱਚ 24 ਘੰਟੇ ਬਾਰਿਸ਼ ਹੁੰਦੇ ਰਹਿੰਦੇ ਸੀ ਅਤੇ ਕਦੇ ਕਦੇ ਹੀ ਸੂਰਜ ਦਿਸਦਾ ਸੀ। ਉਹਨਾਂ ਨੌਜਵਾਨਾਂ ਨੇ ਉੱਥੇ ਕਈ ਲਾਸ਼ਾਂ ਵੀ ਦੇਖੀਆਂ ਜੋ ਕਿ ਇਦਾਂ ਹੀ ਗੱਲ ਸੜ ਰਹੀਆਂ ਸਨ ਉਹਨਾਂ ਨੇ ਉਥੇ ਪੰਜ ਛੇ ਟੋਲੀਆਂ ਹੋਰ ਦੇਖੀਆਂ ਜੋ ਕਿ ਉਹਨਾਂ ਵਾਂਗ ਹੀ ਅਮਰੀਕਾ ਜਾ ਰਹੀਆਂ ਸਨ। ਕਦੇ ਉਹ ਮਿਲ ਜਾਂਦੇ ਸਨ ਅਤੇ ਕਦੇ ਵਿੱਛੜ ਜਾਂਦੇ ਸਨ ਉਹਨਾਂ ਨੂੰ ਚਲਦਿਆਂ ਚਲਦਿਆਂ ਕਈ ਗਰੁੱਪ ਮਿਲਦੇ ਸੀ ਲਗਭਗ ਹਜ਼ਾਰਾਂ ਦੇ ਗਿਣਤੀ ਵਿੱਚ ਲੋਕ ਉਸ ਜੰਗਲ ਵਿੱਚ ਮੌਜੂਦ ਸਨ। ਇੱਕ ਫੈਮਿਲੀ ਜੋ ਕਿ ਨੀਗਰੋ ਸਨ

ਉਹਨਾਂ ਵਿੱਚ ਦੋ ਜਵਾਨ ਕੁੜੀਆਂ ਸਨ ਉਹ ਦੋਵੇਂ ਸਖੀਆਂ ਭੈਣਾਂ ਸਨ। ਡੋਂਕਰਾਂ ਨੇ ਉਹਨਾਂ ਨਾਲ ਬੜਾ ਹੀ ਗਲਤ ਕੰਮ ਕੀਤਾ ਜਿਸ ਨਾਲ ਉਹ ਕੁੜੀਆਂ ਦੀ ਹਾਲਤ ਬਹੁਤ ਜਿਆਦਾ ਗੰਭੀਰ ਹੋ ਗਈ ਅਤੇ ਉਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਉਹਨਾਂ ਨੌਜਵਾਨਾਂ ਦੇ ਨਾਲ ਵੀ ਡੌਂਕਰ ਸਨ ਜਿਨਾਂ ਨੇ ਦਿਨ ਦਾ ਰਸਤਾ ਉਹਨਾਂ ਨੂੰ ਪਾਰ ਕਰਵਾਇਆ ਸੀ ਅਤੇ ਰਾਤ ਨੂੰ ਉਹ ਉਹਨਾਂ ਨੂੰ ਉਥੇ ਛੱਡ ਕੇ ਆਪ ਚਲੇ ਜਾਂਦੇ ਸਨ ਸਿਰਫ ਦੋ ਦਿਨ ਹੀ ਉਹ ਉਹਨਾਂ ਦੇ ਨਾਲ ਰਹੇ ਅਤੇ ਉਥੋਂ ਅੱਗੇ ਦੀ ਜਰਨੀ ਉਹਨਾਂ ਨੇ ਆਪੇ ਹੀ ਤੈਅ ਕੀਤੀ ਉਹਨਾਂ ਨੂੰ ਰਸਤਾ ਦੱਸ ਦਿੱਤਾ ਗਿਆ ਸੀ ਕਿ ਇਹ ਰਸਤਾ ਹੈ ਅਤੇ ਇੱਥੋਂ ਦੀ ਜਾਣਾ ਹੈ

ਪਰ ਅਕਸਰ ਉਹ ਰਸਤਾ ਭਟਕ ਜਾਂਦੇ ਸਨ ਅਤੇ ਦੂਜੇ ਗਰੁੱਪ ਦੇ ਆਉਣ ਦਾ ਇੰਤਜ਼ਾਰ ਕਰਦੇ ਤੇ ਫਿਰ ਉਹਨਾਂ ਦੇ ਨਾਲ ਹੀ ਅੱਗੇ ਜਾਂਦੇ ਸਨ ਉਹਨਾਂ ਨੂੰ ਉੱਥੇ ਮਾਫੀਆ ਵੀ ਪਿਆ ਜਿਨਾਂ ਕੋਲ ਕਾਫੀ ਹਥਿਆਰ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਡਾਲਰ ਦੇ ਦਿਓ ਜਾਂ ਆਪਣੇ ਜਾਨ ਦੇ ਦਿਓ ਉਹਨਾਂ ਨੂੰ ਨੌਜਵਾਨਾਂ ਦੇ ਕੋਲ ਜਿੰਨੇ ਵੀ ਥੋੜੇ ਬਹੁਤੇ ਪੈਸੇ ਸਨ ਉਹਨਾਂ ਨੇ ਸਾਰੇ ਪੈਸੇ ਉਹਨਾਂ ਨੂੰ ਦੇ ਦਿੱਤੇ ਉਹਨਾਂ ਦਾ ਜੰਗਲ ਦਾ ਸਫਰ ਛੇਵੇਂ ਦਿਨ ਖਤਮ ਹੋਇਆ ਅਤੇ ਇਸ ਤੋਂ ਬਾਅਦ ਉਹ ਕੈਂਪ ਵਿੱਚ ਪਹੁੰਚ ਗਏ ਉਥੇ ਆਰਮੀ ਦੇ ਤਿੰਨ ਕੈਂਪ ਸਨ ਪਹਿਲੇ ਕੈਂਪ ਵਿੱਚ ਉਹਨਾਂ ਨੂੰ ਤਿੰਨ ਦਿਨ ਰੱਖਿਆ ਗਿਆ ਸੀ ਅਤੇ ਦੂਜੇ ਕੈਂਪ ਵਿੱਚ

ਉਹਨਾਂ ਨੂੰ 20 ਦਿਨ ਰੱਖਿਆ ਗਿਆ ਉਸੇ ਤਰ੍ਹਾਂ ਤੀਜੇ ਕੈਂਪ ਵਿੱਚ ਉਹ ਲਗਭਗ 17 ਦਿਨ ਰਹੇ ਇਦਾਂ ਹੀ ਕੈਂਪ ਜੁਆਇਨ ਕਰਦੇ ਕਰਦੇ ਉਹ ਅੱਗੇ ਇਕ ਹੋਰ ਜੰਗਲ ਵਿੱਚ ਪਹੁੰਚ ਗਏ ਉਸ ਜੰਗਲ ਵਿੱਚ ਉਹਨਾਂ ਨੂੰ ਰਾਤ ਨੂੰ ਚੱਲਣਾ ਪਿਆ। ਉਹਨਾਂ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਚੁੱਪ ਚਾਪ ਹੀ ਉਸ ਜੰਗਲ ਵਿੱਚੋਂ ਟਪਾਇਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਸ ਰਸਤੇ ਵਿੱਚ ਉਹਨਾਂ ਨੂੰ ਕਈ ਜਹਰੀਲੇ ਜਾਨਵਰ ਜਿਵੇਂ ਕਿ ਸੱਪ ਆਦਿ ਦਾ ਸਾਹਮਣਾ ਕਰਨਾ ਪਿਆ। ਕਈ ਮੁੰਡਿਆਂ ਨੂੰ ਕੱਚ ਵੀ ਚੁੱਬ ਗਿਆ ਫਿਰ ਉਹ ਰੋਡ ਤੇ ਖੜ ਗਏ ਅਤੇ ਥਾਪਾ ਚੁੱਲਾ ਕੈਂਪ ਤੋਂ ਉਹਨਾਂ ਦੀ ਸ਼ਿਫਟਿੰਗ ਹੋਈ ਉਸ ਤੋਂ ਬਾਅਦ ਇਮੀਗ੍ਰੇਸ਼ਨ

ਵਾਲੇ ਆਏ ਉਹ ਉਹਨਾਂ ਨੂੰ ਮੈਕਸੀਕੋ ਦੇ ਕੈਂਪ ਵਿੱਚ ਲੈ ਗਏ ਉਸ ਤੋਂ ਬਾਅਦ ਜਦੋਂ ਉਹ ਮੈਕਸੀਕੋ ਦੇ ਕੈਂਪ ਵਿੱਚ ਗਏ ਤਾਂ ਉਥੇ ਉਹ 45 ਦਿਨ ਰਹੇ ਉਥੇ ਉਹਨਾਂ ਨੂੰ ਬਹੁਤ ਜਿਆਦਾ ਟੋਰਚਰ ਕੀਤਾ ਗਿਆ। ਇੰਡੀਅਨ ਹੋਣ ਦੇ ਕਰਕੇ ਉਹ ਬੀਫ ਦਾ ਮਾਸ ਮਤਲਬ ਕਿ ਮੱਝ ਕੱਟੇ ਦਾ ਮਾਸ ਨਹੀਂ ਸੀ ਖਾਂਦੇ ਪਰ ਉਹਨਾਂ ਨੂੰ ਖਾਣਾ ਪਿਆ ਕਿਉਂਕਿ ਉਹਨਾਂ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਕੋਈ ਮੈਡੀਸਨ ਦਿੱਤੀ ਗਈ ਉਹਨਾਂ ਨੂੰ ਬਹੁਤ ਜਿਆਦਾ ਇਨਫੈਕਸ਼ਨ ਵੀ ਹੋ ਚੁੱਕੀ ਸੀ ਜਦੋਂ ਕੋਈ ਵੀ ਨੌਜਵਾਨ ਸਫਰ ਦੇ ਦੌਰਾਨ ਬਿਮਾਰ ਹੁੰਦਾ ਸੀ ਜਾਂ ਚੱਲਣ ਵਿੱਚ ਅਸਮਰਥ ਹੁੰਦਾ ਸੀ ਤਾਂ ਡੋਂਕਰ ਉਹਨਾਂ ਨੂੰ ਗੋ-=

ਲੀ ਮਾਰ ਦਿੰਦੇ ਸਨ ਤਾਂ ਜੋ ਉਹ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਾ ਬਣ ਸਕਣ ਇਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੌਜਵਾਨਾਂ ਨੂੰ ਕੰਟਰੀ ਆਊਟਰ ਨਹੀਂ ਦਿੱਤਾ ਗਿਆ ਜਿਹੜਾ ਉਹਨਾਂ ਤੋਂ ਪਹਿਲਾਂ ਗਰੁੱਪ ਸੀ ਉਹ ਕੰਟਰੀ ਆਊਟਰ ਲੈ ਕੇ ਬਾਰਡਰ ਜੰਪ ਕਰ ਗਏ ਸਨ ਉਹ ਨੌਜਵਾਨ ਬਹੁਤ ਜਿਆਦਾ ਪਰੇਸ਼ਾਨ ਹੋ ਗਏ ਕਿ ਸਾਨੂੰ ਕੰਟਰੀ ਆਊਟਰ ਕਿਉਂ ਨਹੀਂ ਮਿਲਿਆ ਮੰਦਭਾਗੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਏਅਰਪੋਰਟ ਤੋਂ ਇੰਡੀਆ ਦੀ ਫਲਾਈਟ ਤੇ ਬਿਠਾ ਦਿੱਤਾ ਗਿਆ ਉਹਨਾਂ ਨੂੰ ਖੁਸ਼ੀ ਵੀ ਸੀ ਕਿ ਰੱਬ ਦਾ ਸ਼ੁਕਰ ਹੈ ਕਿ ਉਹ ਸਹੀ ਸਲਾਮਤ ਆਪਣੇ ਘਰ ਜਾ ਰਹੇ ਹਨ। ਪਰ ਮਨ ਵਿੱਚ ਨਿਰਾਸ਼ਾ ਵੀ ਸੀ ਕਿ ਇੰਨੇ ਪੈਸੇ ਲਗਾ ਕੇ ਉਹ ਇਥੋਂ ਤੱਕ ਪਹੁੰਚੇ ਸਨ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਕੇ ਉਹਨਾਂ ਨੇ ਇਨਾ ਖਤਰਨਾਕ ਸਫਰ ਤੈਅ ਕੀਤਾ ਸੀ। ਜੋ ਸੁਪਨਾ ਉਹਨਾਂ ਨੇ ਦੇਖਿਆ ਸੀ ਉਹ ਸੁਪਨਾ ਟੁੱਟ ਚੁੱਕਾ ਸੀ। ਵਿਦੇਸ਼ ਜਾਣ ਲਈ ਅਪਣਾਏ ਗਏ ਅਜਿਹੇ ਖਤਰਨਾਕ ਰਸਤੇ ਮਾਸੂਮ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਅਜਿਹੀ ਮੌਤ ਨਾਲੋਂ ਤਾਂ ਪੰਜਾਬ ਵਿੱਚ ਰਹਿਣਾ ਹੀ ਚੰਗਾ ਹੈ।

Leave a Reply

Your email address will not be published. Required fields are marked *