ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੀ ਬੀਬੀ ਨੂੰ ਮਿਲੇ ਅਨਮੋਲ ਚੀਜ਼

ਸਤਿ ਸ੍ਰੀ ਆਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਖਬਰ ਦੇ ਨਾਲਗੁਰੂਘਰ ਵਿੱਚ ਸੇਵਾ ਕਰਦੀ ਔਰਤ ਜਿਸ ਨੂੰ ਮਿਲੀ ਗੁਰੂਘਰ ਵਿਚ ਅਜਿਹੀ ਅਨਮੋਲ ਚੀਜ਼ ਜਿਸ ਨੇ ਬਣਾ ਦਿੱਤਾ ਉਸ ਬਜੁਰਗ ਔਰਤ ਨੂੰ ਕਰੋੜਪਤੀ
ਜਦੋਂ ਅਸੀਂ ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਤਾ ਵਾਹਿਗੁਰੂ ਸਾਡੀ ਅਰਦਾਸ ਜਰੂਰ ਸੁਣਦੇ ਤੇ ਸਾਡੀ ਹਰੇਕ ਖੁਆਇਸ਼ ਨੂੰ ਜਰੂਰ ਪੂਰਾ ਕਰਦੇ ਬਸ ਏਹ ਸਾਰੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਇਕ ਔਰਤ ਜੌ ਕਿ ਘਰੋਂ ਬਹੁਤ ਗਰੀਬ ਸੀ ਉਸ ਦੇ ਘਰ ਵਿੱਚ ਗੁਜਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ ਉਸਦੇ ਪਤੀ ਦੀ ਮੌਤ ਤੋਂ ਬਾਅਦ ਘਰ ਵਿੱਚ ਬਹੁਤ ਗਰੀਬੀ ਆ ਗਈ

ਓਹੋ ਬਜੁਰਗ ਔਰਤ ਲੋਕਾਂ ਦੇ ਘਰ ਵਿੱਚ ਕੰਮ ਕਰ ਕੇ ਆਪਣੇ ਘਰ ਦਾ ਗੁਜਾਰਾ ਕਰਦੀ ਸੀਓਹ ਲੋਕਾਂ ਦੇ ਘਰ ਝਾੜੂ ਪੋਚਾ ਭਾਂਡੇ ਮਾਂਜਣੇ ਦਾ ਕੰਮ ਕਰਦੀ ਸੀ ਪਿੰਡ ਵਿੱਚ ਇੱਕ ਅਮੀਰ ਘਰ ਸੀ ਜਿਸ ਦੇ ਘਰ ਓਹ ਔਰਤ ਸਾਰਾ ਕੰਮ ਕਰਦੀ ਸੀ ਉਹ ਬੀਬੀ ਨੂੰ ਖਾਣ ਪੀਣ ਦਾ ਸਮਾਨ ਦੇ ਦਿੰਦੇ ਸੀ ਤੇ ਪੁਰਾਣੇ ਕਪੜੇ ਵੀ ਦੇ ਦਿੰਦੇ ਸੀ ਤੇ ਇਸ ਤੋਂ ਇਲਾਵਾ ਉਹ ਬੀਬੀ ਨੂੰ ਕੁੱਝ ਪੈਸੇ ਵੀ ਦੇ ਦਿੰਦੇ ਸੀ ਉਸ ਔਰਤ ਦੇ ਬਚਿਆਂ ਨੇ ਕਦੀ ਵੀ ਨਵੇਂ ਕਪੜੇ ਪਾ ਕੇ ਨਹੀਂ ਦੇਖੇ ਸੀ ਘਰ ਵਿੱਚ ਬਹੁਤ ਗਰੀਬੀ ਦੇ ਕਾਰਨ ਲੋਕਾਂ ਦਿਤੇ ਕਪੜੇ ਵੀ ਪਾਂ ਲੈਂਦੇ ਸੀ ਪਰ ਬੀਬੀ ਨੂੰ ਵਾਹਿਗੁਰੂ ਤੇ ਬਹੁਤ ਵਿਸ਼ਵਾਸ਼ ਸੀ

ਕਿ ਵਾਹਿਗੁਰੂ ਸਾਡੇ ਚੰਗੇ ਦਿਨ ਜਰੂਰ ਲੈ ਕੇ ਆਉਣਗੇ ਇੱਕ ਦਿਨ ਅਜਿਹਾ ਹੋਇਆ ਕਿ ਜਿਸ ਦੇ ਘਰ ਬੀਬੀ ਕੰਮ ਕਰਨ ਜਾਂਦੀ ਸੀ ਉਹ ਜਿਸ ਮਹਾਂਪੁਰਸ਼ ਨੂੰ ਮੰਨਦੇ ਸੀ ਹਰ ਐਤਵਾਰ ਓਹ ਓਸ ਮਹਾਂਪੁਰਸ਼ ਕੋਲ ਜਾਂਦੇ ਸੀ ਤੇ ਇੱਕ ਦਿਨ ਓਹ ਬੀਬੀ ਨੂੰ ਵੀ ਆਪਣੇ ਨਾਲ਼ ਹੀ ਲੈ ਗਏ ਉਹ ਕਹਿੰਦੇ ਸੀ ਕੇ ਸਾਡਾ ਕੰਮ ਸੰਭਾਲ ਲਵੇਂਗੀ ਤੇ ਸਾਰਾ ਸਮਾਨ ਵੀ ਸੰਭਾਲ ਲਵੇਗੀ ਤਾਂ ਉਸ ਤੋਂ ਬਾਅਦ ਉਹ ਬੀਬੀ ਨੂੰ ਹਰ ਐਤਵਾਰ ਲੈ ਜਾਂਦੇ ਸੀ ਪਰ ਬੀਬੀ ਨੂੰ ਇਹ ਜਾਣਕਾਰੀ ਬਿਲਕੁਲ ਨਹੀਂ ਸੀ ਕੇ ਉਹ ਮਹਾਂਪੁਰਸ਼ ਲੋਕਾਂ ਦੇ ਸਾਰੇ ਦੁੱਖ ਦਰਦ ਦੂਰ ਕਰ ਦਿੰਦੇ ਹਨ ਕਾਫੀ ਸਮਾਂ ਲਗਾਤਾਰ ਆਉਣ ਨਾਲ ਓ ਬੀਬੀ ਗੁਰੂ ਘਰ ਦੇ ਭਾਂਡਿਆਂ ਦੀ ਸੇਵਾ ਕਰਨ ਲੱਗ ਜਾਂਦੀ ਹੈ

ਅਮੀਰ ਘਰਾਂ ਦੀਆਂ ਔਰਤਾਂ ਇਸ ਡਰ ਮਲ ਉੱਥੇ ਭੰਡਿਆਂ ਦੀ ਸੇਵਾ ਨਹੀਂ ਕਰਦੀਆਂ ਕਿ ਓਹਨਾ ਦਾ ਨਵਾਂ ਸੂਟ ਖਰਾਬ ਹੋ ਜਾਵੇਗਾ ਬੀਬੀ ਨੇ ਇਹ ਸਬ ਨਾ ਸੋਚਦੇ ਹੋਏ ਵੱਡੇ ਵੱਡੇ ਟੱਬ ਬਾਲਟੀਆਂ ਮੰਜਨੀਆਂ ਸ਼ੁਰੂ ਕਰ ਦਿੱਤੀਆਂ
ਇਕ ਦਿਨ ਬੀਬੀ ਜਦੋਂ ਦੁਆਰਾ ਆਈ ਤਾਂ ਸਭ ਨਾਲ਼ ਮਿਲ ਕੇ ਮਹਾਪੁਰਸ਼ਾ ਦਾ ਅਸ਼ੀਵਾਦ ਲੈਣ ਲੱਗੀ ਤੇ ਉਸ ਬੀਬੀ ਨੇ ਦਸਿਆ ਕਿ ਘਰੋਂ ਬਹੁਤ ਗਰੀਬ ਹੈ ਤੇ ਘਰ ਵਿਚ ਉਸਦੇ ਕੀ ਹਲਾਤ ਹਨ ਕਿ ਓ ਕਿਸ ਤਰ੍ਹਾਂ ਕਮਾਈ ਕਰ ਕੇ ਆਪਣੇ ਬਚਿਆਂ ਦਾ ਗੁਜਾਰਾ ਕਰਦੀ ਹੈ ਫਿਰ ਮਹਾਂਪੁਰਸ਼ ਓਸ ਬੀਬੀ ਨੂੰ ਕਹਿੰਦੇ ਨੇ ਕਿ ਤੈਨੂੰ ਇੱਕ ਅਜਿਹੀ ਚੀਜ਼ ਦੇ ਦਿੱਤੀ ਜਾਏਗੀ ਜਿਸ ਨਾਲ਼ ਤੇਰੇ ਦਿਨ ਬਦਲ ਜਾਣਗੇ ਤਾਂ ਮਹਾਂਪੁਰਸ਼ ਉਸ ਨੂੰ ਚਿੱਟੇ ਰੰਗ ਦਾ ਕੁੱਤਾ ਦਿੰਦੇ ਨੇ ਤੇ ਕਹਿੰਦੇ ਨੇ ਤਨੁ ਪੂਰੇ ਮਨ ਨਾਲ ਇਸ ਦੀ ਸੇਵਾ ਕਰਨੀ ਪਵੇਗੀ ਜਿਸ ਨਾਲ ਹੋਲੀ ਹੋਲੀ ਤੇਰੀ ਜ਼ਿੰਦਗੀ ਬਦਲ ਜਾਏਗੀ ਬੀਬੀ ਅਸ਼ੀਰਵਾਦ ਸਮਜ ਕੇ ਓਸ ਕੁੱਤੇ ਨੂੰ ਨਲ ਲੈ ਜਾਂਦੀ ਤੇ ਉਸਦੀ ਸੇਵਾ ਕਰਦੀ ਜਿਵੇਂ ਜਿਵੇਂ ਦਿਨ ਬੀਤਦੇ ਬੀਬੀ ਦੇ ਘਰ ਹੋਲੀ ਹੋਲੀ

ਖੁਸ਼ੀਆਂ ਓਣ ਲੱਗ ਜਾਂਦੀਆਂਬੀਬੀ ਦਾ ਕੰਮ ਵੀ ਵੱਧ ਜਾਂਦਾ ਤੇ ਬਚੇ ਵੀ ਵਧੀਆ ਪੜ੍ਹਾਈ ਕਰਦੇ ਇੱਕ ਦਿਨ ਬੀਬੀ ਦਾ ਵੱਡਾ ਪੁੱਤਰ ਵਿਦੇਸ਼ ਜਾਣ ਲਈ ਫਾਇਲ ਅਪਲਾਈ ਕਰਦਾ ਤਾਂ ਸੱਚ ਮੁੱਚ ਉਸਦਾ ਅਮਰੀਕਾ ਦਾ ਵੀਜ਼ਾ ਆ ਜਾਂਦਾ
ਫਿਰ ਬੀਬੀ ਖੁਸ਼ ਹੋ ਜਾਂਦੀ ਹੈ ਕਿ ਸਾਡੇ ਵੀ ਦਿਨ ਜਰੂਰ ਬਦਲਣਗੇ ਤਾਂ ਪੁੱਤਰ ਲੋਨ ਲੈ ਕੇ ਅਮਰੀਕਾ ਚਲੇ ਜਾਂਦਾ ਤੇ ਓਥੇ ਮੇਹਨਤ ਕਰਕੇ ਆਪਣੇ ਸਾਰੇ ਪਰਿਵਾਰ ਨੂੰ ਵੀ ਓਥੇ ਲੈਅ ਜਾਂਦਾ ਅੱਜ ਜਿਹੜੀ ਬੀਬੀ ਸਭ ਦੇ ਘਰ ਦਾ ਕੰਮ ਕਰਦੀ ਸੀ ਓ ਅੱਜ ਅਮਰੀਕਾ ਬੈਠੀ ਹੈ ਇਸ ਲਈ ਕਿਹਾ ਜਾਂਦਾ ਹੈ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਓਹ ਆਪਣੇ ਘਰੋਂ ਕਿਸੇ ਨੂੰ ਵੀ ਖਾਲੀ ਨਹੀਂ ਮੋੜ ਦਾ

Leave a Reply

Your email address will not be published. Required fields are marked *