ਮਹਾਰਾਸ਼ਟਰ ’ਚ ਡਿੱਗੀ ਅਸਮਾਨੀ ਬਿਜਲੀ, 5 ਦੀ ਮੌਤ
ਚੰਦਰਪੁਰ – ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ 4 ਥਾਵਾਂ ’ਤੇ ਅਸਮਾਨੀ ਬਿਜਲੀ ਡਿੱਗਣ ਨਾਲ 4 ਔਰਤਾਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 75 ਕਿਲੋਮੀਟਰ ਦੂਰ ਨਕਸ਼ਦੇਵਾਹੀ ਤਹਿਸੀਲ ਦੇ ਡੇਲਨਵਾੜੀ ਪਿੰਡ ਵਿਚ ਝੋਨੇ ਦੇ ਖੇਤ ਵਿਚ ਕੰਮ ਕਰ ਰਹੀਆਂ ਦੋ ਔਰਤਾਂ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।


ਚੰਦਰਪੁਰ ਤੋਂ ਕਰੀਬ 125 ਕਿਲੋਮੀਟਰ ਦੂਰ ਬ੍ਰਹਮਪੁਰੀ ਤਹਿਸੀਲ ਦੇ ਬੇਤਲਾ ਪਿੰਡ ਵਿਚ ਇਕ 35 ਸਾਲਾ ਔਰਤ ਅਤੇ ਕੋਰਪਨਾ ਤਹਿਸੀਲ ਵਿਚ ਇਕ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਦੂਜੇ ਪਾਸੇ ਗੋਂਡਪੀਪਰੀ ਤਹਿਸੀਲ ਵਿਚ ਬਿਜਲੀ ਡਿੱਗਣ ਕਾਰਨ 35 ਸਾਲਾ ਔਰਤ ਦੀ ਮੌਤ ਹੋ ਗਈ।

Leave a Reply

Your email address will not be published. Required fields are marked *